ਨਵੀਂ ਦਿੱਲੀ: ਸੈਮਸੰਗ ਨੇ ਆਪਣਾ ਇੱਕ ਹੋਰ ਫੋਲਡੇਬਲ ਫੋਨ ਲਾਂਚ ਕੀਤਾ ਹੈ। ਇਸ ਫੋਨ ਦਾ ਨਾਂ Samsung Galaxy W20 5 ਜੀ ਹੈ। ਫੋਲਡੇਬਲ ਫੋਨ ਬਾਰੇ ਗਾਹਕਾਂ 'ਚ ਬਹੁਤ ਉਤਸੁਕਤਾ ਹੈ। ਗਾਹਕਾਂ ਦੀ ਦਿਲਚਸਪੀ ਦਾ ਕਾਰਨ ਇਸਦੀ ਲੁੱਕ ਅਤੇ ਬੌਡੀ ਹੈ ਜੋ ਬਾਕੀ ਸਮਾਰਟਫੋਨ ਤੋਂ ਬਿਲਕੁਲ ਵੱਖਰਾ ਹੈ। ਇਸ 'ਚ ਫੋਲਡ ਕਰਨ ਲਈ ਬੌਡੀ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਫੋਨ ਇੱਕ ਕਿਤਾਬ ਵਾਂਗ ਖੋਲ੍ਹਦਾ ਅਤੇ ਬੰਦ ਕੀਤਾ ਜਾ ਸਕਦਾ ਹੈ।
ਸੈਮਸੰਗ ਨੇ ਪਹਿਲਾਂ ਇੱਕ ਹੋਰ ਫੋਲਡੇਬਲ ਫੋਨ ਲਾਂਚ ਕੀਤਾ ਸੀ। ਇਸ ਫੋਨ ਦਾ ਨਾਂ ਗਲੈਕਸੀ ਫੋਲਡ ਸੀ ਜਿਸ ਦੀ ਕੀਮਤ 1.65 ਲੱਖ ਸੀ। ਇਹ ਫੋਨ ਗਲੈਕਸੀ ਫੋਲਡ ਨਾਲ ਕਾਫੀ ਮਿਲਦਾ ਜੁਲਦਾ ਹੈ।
ਗਲੈਕਸੀ ਫੋਲਡ ਦੀ ਤਰ੍ਹਾਂ 'ਚ ਵੀ ਦੋ ਸਕ੍ਰੀਨਾਂ ਹਨ, ਇੱਕ ਸੈਕੰਡਰੀ ਅਤੇ ਇੱਕ ਪ੍ਰਾਇਮਰੀ ਡਿਸਪਲੇ। ਇੱਥੇ ਇੱਕ ਵੱਡੀ ਸਕ੍ਰੀਨ ਹੈ ਜੋ ਫੋਨ ਨੂੰ ਫੋਲਡ ਕਰਨ ਤੋਂ ਬਾਅਦ ਮੈਨ ਸਕ੍ਰੀਨ ਬਣ ਜਾਂਦੀ ਹੈ। ਸਕ੍ਰੀਨ ਸਾਈਜ਼ ਦੀ ਗੱਲ ਕਰੀਏ ਤਾਂ ਇਸ ਦਾ ਸਾਈਜ਼ 7.3 ਇੰਚ ਹੈ ਅਤੇ ਦੂਸਰੀ ਸਕ੍ਰੀਨ ਦਾ ਸਾਈਜ਼ 4.6 ਹੈ। ਇਸ 'ਚ HD ਪਲੱਸ ਡਿਸਪਲੇਅ ਹੈ।
ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਕੁਲ ਛੇ ਕੈਮਰੇ ਹਨ। ਤਿੰਨ ਕੈਮਰਾ ਸੈੱਟਅਪ ਪਿਛਲੇ ਪੈਨਲ 'ਤੇ ਲਗਾਏ ਗਏ ਨੇ, ਇੱਕ 10 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਇੱਕ 10ਮੈਗਾਪਿਕਸਲ ਦਾ ਡਿਊਲ ਕੈਮਰਾ ਦੂਜੀ ਫੋਲਡ ਸਕ੍ਰੀਨ 'ਤੇ ਲਗਿਆ ਹੈ। ਬੈਕ ਪੈਨਲ ਦੇ ਕੈਮਰੇ 'ਚ ਦੋ 12 ਮੈਗਾਪਿਕਸਲ ਦੇ ਹਨ ਅਤੇ ਵਾਈਡ ਐਂਗਲ ਲੈਂਜ਼ 6 ਮੈਗਾਪਿਕਸਲ ਹੈ।
ਇਸ 'ਚ ਫਿੰਗਰ ਪ੍ਰਿੰਟ ਸੈਂਸਰ ਵੀ ਹੈ। ਬੈਟਰੀ ਪਾਵਰ 4,235mAh ਹੈ। ਫੋਨ 'ਚ Snapdragon 855 Plus chipset ਹੈ ਜੋ 5ਜੀ ਨੂੰ ਸਪੋਰਟ ਕਰੇਗਾ। ਸਟੋਰੇਜ ਅਤੇ ਸਪੀਡ ਮੁਤਾਬਕ ਇਸ 'ਚ 12 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਹੈ।
Samsung Galaxy W20: ਸੈਮਸੰਗ ਨੇ ਲਾਂਚ ਕੀਤਾ ਦੂਜਾ ਫੋਲਡੇਬਲ ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰਸ
ਏਬੀਪੀ ਸਾਂਝਾ
Updated at:
20 Nov 2019 05:44 PM (IST)
ਸੈਮਸੰਗ ਨੇ ਆਪਣਾ ਇੱਕ ਹੋਰ ਫੋਲਡੇਬਲ ਫੋਨ ਲਾਂਚ ਕੀਤਾ ਹੈ। ਇਸ ਫੋਨ ਦਾ ਨਾਂ Samsung Galaxy W20 5 ਜੀ ਹੈ। ਫੋਲਡੇਬਲ ਫੋਨ ਬਾਰੇ ਗਾਹਕਾਂ 'ਚ ਬਹੁਤ ਉਤਸੁਕਤਾ ਹੈ। ਗਾਹਕਾਂ ਦੀ ਦਿਲਚਸਪੀ ਦਾ ਕਾਰਨ ਇਸਦੀ ਲੁੱਕ ਅਤੇ ਬੌਡੀ ਹੈ।
- - - - - - - - - Advertisement - - - - - - - - -