iPhone X ਇਸਤੇਮਾਲ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕਾਲ ਆਉਣ 'ਤੇ ਫੋਨ ਦੀ ਸਕਰੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਕਾਰਨ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਸ ਦੀ ਕਾਲ ਆ ਰਹੀ ਹੈ। ਨਾ ਹੀ ਕਾਲ ਦਾ ਜਵਾਬ ਦਿੱਤਾ ਜਾ ਸਕਦਾ ਹੈ।
iPhone X ਦੇ ਗਾਹਕਾਂ ਨੇ ਇਹ ਸ਼ਿਕਾਇਤ ਸਭ ਤੋਂ ਪਹਿਲਾਂ ਦਸੰਬਰ ਵਿੱਚ ਦਰਜ ਕਰਵਾਈ ਸੀ ਪਰ ਦੋ ਮਹੀਨੇ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਹੋਇਆ। ਇੰਨਾ ਹੀ ਨਹੀਂ ਫੋਨ ਨੂੰ ਰੀ-ਸਟਾਰਟ ਕਰਨ 'ਤੇ ਵੀ ਇਸ ਦਾ ਹੱਲ ਨਹੀਂ ਹੋ ਰਿਹਾ। ਫਿਲਹਾਲ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਲੋਕਾਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਪਲ ਵੱਲੋਂ ਦੱਸਿਆ ਗਿਆ ਹੈ ਕਿ ਉਹ ਇਸ ਪ੍ਰੇਸ਼ਾਨੀ ਦਾ ਹੱਲ ਲੱਭ ਰਹੇ ਹਨ। ਕੰਪਨੀ ਨੇ ਇਹ ਵੀ ਦੱਸਿਆ ਕਿ ਇਸ ਪ੍ਰੇਸ਼ਾਨੀ ਕਾਰਨ ਐਪਲ ਦੇ ਪ੍ਰੋਡਕਟ ਦੀ ਵਿਕਰੀ ਵਿੱਚ ਕੋਈ ਕਮੀ ਅਜੇ ਦਰਜ ਨਹੀਂ ਕੀਤੀ ਗਈ। ਹੁਣੇ ਜਿਹੇ ਐਪਲ ਆਈਫੋਨ 6 ਤੇ 6ਐਸ ਦੇ ਸਲੋਅ ਹੋਣ ਕਾਰਨ ਨਿਸ਼ਾਨੇ 'ਤੇ ਆ ਗਈ ਸੀ। ਐਪਲ ਨੇ ਉਸ ਵੇਲੇ ਮੁਆਫੀ ਮੰਗਦੇ ਹੋਏ ਬੈਟਰੀ ਸਸਤੀ ਕਰਨ ਦਾ ਐਲਾਨ ਕੀਤਾ ਸੀ।