ਚੰਡੀਗੜ੍ਹ: ਹੁਣ ਤੁਹਾਨੂੰ ਵੋਟਰ ਆਈ ਕਾਰਡ ਬਣਾਉਣ ਜਾਂ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਜੀ ਹਾਂ ਹੁਣ ਤੁਸੀਂ ਇਹ ਕੰਮ ਘਰ ਬੈਠੇ ਆਪਣੇ ਮੋਬਾਈਲ ਫ਼ੋਨ ਦੇ ਜ਼ਰੀਏ ਕਰ ਸਕਦੇ ਹੋ। ਮੋਬਾਈਲ ਫ਼ੋਨ ਦੇ ਰਾਹੀਂ ਵੋਟਰ ਆਈ. ਕਾਰਡ ਬਣਾਉਣ ਜਾਂ ਉਸ ਵਿੱਚ ਬਦਲਾਅ ਕਰਨ ਲਈ ਤੁਹਾਡੇ ਮੋਬਾਈਲ ਵਿੱਚ ਇੰਟਰਨੈੱਟ ਹੋਣਾ ਜ਼ਰੂਰੀ ਹੈ।



1. ਸਭ ਤੋਂ ਪਹਿਲਾਂ ਤੁਹਾਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਜਾਓ  http://eci-citizenservices.nic.in/frmForm6New.aspx

2. ਇਸ ਤੋਂ ਬਾਅਦ ਮੋਬਾਈਲ ਫ਼ੋਨ ਨੂੰ ਵੈੱਬਸਾਈਟ ਉੱਤੇ ਖ਼ੁਦ ਹੀ ਰਜਿਸਟਰ ਕਰੋ।

3. ਇਸ ਤੋਂ ਬਾਅਦ ਮੋਬਾਈਲ ਫ਼ੋਨ, ਕੰਪਿਊਟਰ ਜਾਂ ਲੈਪਟਾਪ ਉੱਤੇ ਇੱਕ ਫਾਰਮ ਆਏਗਾ। ਇਸ ਫਾਰਮ ਨੂੰ ਪੂਰੀ ਸਾਵਧਾਨੀ ਨਾ ਭਰੋ।

4. ਆਨਲਾਈਨ ਵੋਟਰ ਫਾਰਮ ਭਰਨ ਤੋਂ ਬਾਅਦ ਸੇਵ ਆਪਸ਼ਨ ਉੱਤੇ ਜਾਓ ਤੇ ਫਾਰਮ ਨੂੰ ਸੇਵ ਕਰੋ। ਅਜਿਹਾ ਕਰਨ ਨਾਲ ਤੁਹਾਡੇ ਮੋਬਾਈਲ ਫ਼ੋਨ ਉੱਤੇ ਕਨਫਰਮੇਸ਼ਨ ਕੋਡ ਆਏਗਾ। ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਆਨਲਾਈਨ ਟ੍ਰੇਸ ਵੀ ਕਰ ਸਕਦੇ ਹੋ।



 

5. ਕੁਝ ਸਮੇਂ ਬਾਅਦ ਚੋਣ ਕਮਿਸ਼ਨ ਦਾ ਅਧਿਕਾਰੀ ਤੁਹਾਡੇ ਘਰ ਆਵੇਗਾ ਤੇ ਤੁਹਾਡੇ ਤੋਂ ਜ਼ਰੂਰੀ ਸੂਚਨਾ ਤੇ ਜਾਣਕਾਰੀ ਲੈ ਜਾਵੇਗਾ। ਜੇਕਰ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਚੋਣ ਕਮਿਸ਼ਨ ਵੱਲ਼ੋਂ ਤੁਹਾਨੂੰ ਮਤਦਾਤਾ ਪਛਾਣ ਪੱਤਰ ਦੇ ਯੋਗ ਮੰਨਿਆ ਜਾਂਦਾ ਹੈ ਤਾਂ ਕੁਝ ਦਿਨ ਬਾਅਦ ਘਰ ਵਿੱਚ ਡਾਕ ਰਾਹੀਂ ਤੁਹਾਡਾ ਵੋਟਰ ਆਈ ਕਾਰਡ ਪਹੁੰਚ ਜਾਵੇਗਾ।

 

6. ਮੋਬਾਈਲ ਫ਼ੋਨ ਰਾਹੀਂ ਵੋਟਰ ਆਈ ਕਾਰਡ ਬਣਾਉਣ ਦਾ ਆਸਾਨ ਤਰੀਕਾ ਮੋਬਾਈਲ ਫ਼ੋਨ ਰਾਹੀਂ ਵੋਟਰ ਆਈ.ਡੀ. ਕਾਰਡ ਬਣਾਉਣ ਦੀ ਇਹ ਸਰਵਿਸ ਸਭ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਸਰਵਿਸ ਨੂੰ ਸੂਬੇ ਵਿੱਚ ਹੋਏ 2016 ਚੋਣਾ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਸੇਵਾ ਸੂਬੇ ਦੇ 32 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਸੀ।