ਨਵੀਂ ਦਿੱਲੀ: ਵਰਤਮਾਨ ਸਮੇਂ 'ਚ ਲਾਂਚ ਹੋ ਰਹੇ ਜ਼ਿਆਦਾਤਰ ਐਂਡਰੌਇਡ ਸਮਾਰਟਫੋਨ ਫਿੰਗਰ ਪ੍ਰਿੰਟ ਸੈਂਸਰ ਫੀਚਰ ਨਾਲ ਆਉਂਦੇ ਹਨ। ਫਿੰਗਰਪ੍ਰਿੰਟ ਦੀ ਵਰਤੋਂ ਫੋਨ ਨੂੰ ਲੌਕ ਤੇ ਅਨਲੌਕ ਕਰਨ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਫਿੰਗਰਪ੍ਰਿੰਟ ਸੈਂਸਰ ਦੀ ਮੱਦਦ ਨਾਲ ਫੋਟੋ ਵੀ ਖਿੱਚ ਸਕਦੇ ਹੋ। ਜੀ ਹਾਂ, ਹੁਣ ਤੁਸੀਂ ਸਮਾਰਟਫੋਨ ਦੇ ਫਿੰਗਰ ਪ੍ਰਿੰਟ ਜ਼ਰੀਏ ਅਸਾਨੀ ਨਾਲ ਆਪਣੀ ਫੋਟੋ ਖਿੱਚ ਸਕਦੇ ਹੋ।
ਇਸ ਕੰਮ ਲਈ ਤੁਹਾਡੇ ਕੋਲ ਛੋਟਾ ਜਿਹਾ ਐਪ ਹੋਣਾ ਜ਼ਰੂਰੀ ਹੈ। ਜੇ ਫਿੰਗਰਪ੍ਰਿੰਟ ਸੈਂਸਰ ਨਾਲ ਕੈਮਰਾ ਅਟੈਚ ਨਹੀਂ ਤਾਂ ਆਪਣੇ ਮੋਬਾਈਲ 'ਚ Dactyl ਨਾਂ ਦੀ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਨੂੰ ਗੂਗਲ ਪਲੇ ਸਟੋਰ 'ਚੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰਨ ਤੋਂ ਓਪਨ ਸੈਟਿੰਗ ਪੇਜ ਦਾ ਬਦਲ ਦਿਖਾਈ ਦੇਵੇਗਾ। ਇਹ ਆਪਣੇ ਆਪ ਨੂੰ ਅਸੈਬਿਲਟੀ ਤੇ ਪ੍ਰਮੀਸ਼ਨ ਸੈਟਿੰਗ ਕਨਫਿੱਗਰ ਕਰਨ ਦੀ ਸੁਵਿਧਾ ਦਿੰਦਾ ਹੈ।
ਇਸ ਤੋਂ ਬਾਅਦ ਤੁਸੀਂ ਇਸ ਐਪ ਜ਼ਰੀਏ ਆਪਣੇ ਫੋਨ ਦਾ ਕੈਮਰਾ ਫਿੰਗਰ ਪ੍ਰਿੰਟ ਸੈਂਸਰ ਨਾਲ ਜੋੜ ਸਕਦੇ ਹੋ। ਫੋਟੋ ਕਲਿੱਕ ਕਰਨ ਲਈ ਫਿੰਗਰਪਿੰਟ ਸੈਂਸਰ ਨਾਲ ਉਨ੍ਹਾਂ ਸਾਰੇ ਐਪਸ ਨੂੰ ਸਿਲੈਕਟ ਕਰੋ ਜਿਨ੍ਹਾਂ ਦੀ ਵਰਤੋਂ ਕਰਨੀ ਹੈ। ਇੱਥੋ ਤੱਕ ਕਿ ਇਸ ਨਾਲ ਫੇਸਬੁੱਕ ਤੇ ਵਟਸਐਪ ਦੇ ਕੈਮਰੇ ਨੂੰ ਵੀ ਕੁਨੈਕਟ ਕਰ ਸਕਦੇ ਹੋ।