Smartphone ਤਾਂ ਸਾਡੇ ਸਾਰਿਆਂ ਕੋਲ ਹੈ, ਪਰ ਸਮਾਰਟਫ਼ੋਨ ਨਾਲ ਜੁੜੀ ਸਾਰੀ ਜਾਣਕਾਰੀ ਬਾਰੇ ਸਾਡੇ 'ਚੋਂ ਕਿਸੇ ਨੂੰ ਨਹੀਂ ਹੁੰਦੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਸਮਾਰਟਫ਼ੋਨ ਨਾਲ ਜੁੜੀ ਅਜਿਹੀ ਦਿਲਚਸਪ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਸਮਾਰਟਫ਼ੋਨ ਦੇ ਹੇਠਲੇ ਹਿੱਸੇ 'ਚ ਕਈ ਚੀਜ਼ਾਂ ਦਿੱਤੀਆਂ ਹੁੰਦੀਆਂ ਹਨ, ਜਿਵੇਂ ਕਿ ਹੈੱਡਫੋਨ ਜੈਕ, ਸਪੀਕਰ ਅਤੇ ਚਾਰਜਿੰਗ ਪੋਰਟ ਆਦਿ। ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ੋਨ ਦੇ ਹੇਠਲੇ ਹਿੱਸੇ 'ਚ ਦਿੱਤਾ ਗਿਆ ਇਹ ਛੋਟਾ ਜਿਹਾ ਹੋਲ (Smartphone Tiny Hole) ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਛੋਟੇ ਛੇਕ 'ਚ ਕੀ ਹੈ ਖਾਸ? ਆਓ ਜਾਣਦੇ ਹਾਂ।
ਅਕਸਰ ਦੇਖਿਆ ਗਿਆ ਹੈ ਕਿ ਲੋਕ ਇਸ ਛੋਟੇ ਛੇਤ ਨੂੰ ਫੋਨ ਦੇ ਡਿਜ਼ਾਈਨ ਦਾ ਰੂਪ ਸਮਝਦੇ ਹਨ ਅਤੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਇਹ ਛੋਟਾ ਛੇਕ ਤੁਹਾਡੇ ਕੰਮ ਆਉਂਦਾ ਹੈ। ਜੀ ਹਾਂ, ਇਹ ਹੋਲ ਸਿਰਫ਼ ਤੁਹਾਡੇ ਕਾਲਿੰਗ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਨੂੰ ਸ਼ੋਰ ਕੈਂਸਲੇਸ਼ਨ ਮਾਈਕ੍ਰੋਫੋਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿਸ ਕਾਰਨ ਇਹ ਹਰ ਫ਼ੋਨ 'ਚ ਦਿੱਤਾ ਜਾਂਦਾ ਹੈ ਕਿਉਂਕਿ ਜੇਕਰ ਇਹ ਨਾ ਹੋਵੇ ਤਾਂ ਕਾਲ ਕਰਨ ਦਾ ਤੁਹਾਡਾ ਅਨੁਭਵ ਬਹੁਤ ਖਰਾਬ ਹੋ ਸਕਦਾ ਹੈ।
ਇਸ Smartphone Tiny Hole ਨੂੰ ਨੋਇਸ ਕੈਂਸਲੇਸ਼ਨ ਮਾਈਕ੍ਰੋਫੋਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅਸੀਂ ਤੁਹਾਨੂੰ ਇਹ ਦੱਸਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਲਿੰਗ ਦੌਰਾਨ ਇਹ ਆਪਣੇ ਆਪ ਐਕਟੀਵੇਟ ਹੋ ਜਾਂਦਾ ਹੈ। ਇਸ ਮਾਈਕ੍ਰੋਫੋਨ ਦਾ ਕੰਮ ਇਹ ਹੈ ਕਿ ਕਾਲਿੰਗ ਦੌਰਾਨ ਇਹ ਮਾਈਕ੍ਰੋਫੋਨ ਤੁਹਾਡੇ ਆਲੇ-ਦੁਆਲੇ ਦੀ ਆਵਾਜ਼ ਨੂੰ ਸਾਹਮਣੇ ਵਾਲੇ ਵਿਅਕਤੀ ਤੱਕ ਪਹੁੰਚਣ ਤੋਂ ਰੋਕਣ ਜਾਂ ਘੱਟ ਕਰਨ ਦਾ ਕੰਮ ਕਰਦਾ ਹੈ।
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਅਜਿਹੀ ਜਗ੍ਹਾ 'ਤੇ ਫਸ ਗਏ ਹੋ ਜਿੱਥੇ ਬਹੁਤ ਜ਼ਿਆਦਾ ਰੌਲਾ-ਰੱਪਾ ਹੈ ਅਤੇ ਤੁਸੀਂ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਇਹ ਮਾਈਕ੍ਰੋਫ਼ੋਨ ਸਾਹਮਣੇ ਵਾਲੇ ਵਿਅਕਤੀ ਤਕ ਤੁਹਾਡੀ ਆਵਾਜ਼ ਨੂੰ ਕਲੀਅਰ ਪਹੁੰਚਾਉਣ ਦਾ ਕੰਮ ਤਾਂ ਕਰਦਾ ਹੀ ਹੈ, ਨਾਲ ਹੀ ਆਸਪਾਸ ਦੀ ਆਵਾਜ਼ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਇਸ ਛੋਟੇ ਛੇਕ ਬਾਰੇ ਨਹੀਂ ਜਾਣਦੇ ਸੀ ਤਾਂ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਫੀਚਰ ਬਾਰੇ ਪਤਾ ਲੱਗ ਗਿਆ ਹੋਵੇਗਾ।