ਨਵੀਂ ਦਿੱਲੀ: ਅਮਰੀਕਾ ਦੀ ਕੰਪਿਊਟਰ ਐਮਰਜੈਂਸੀ ਟੀਮ ਦਾ ਮੰਨਣਾ ਹੈ ਕਿ ਜੇਕਰ ਐਪਲ, ਗੂਗਲ ਤੇ ਇੰਟੈਲ ਜਿਹੇ ਡਿਵਾਇਸਜ਼ ਦੇ ਹਾਰਡਵੇਅਰ ਨੂੰ ਅਪਡੇਟ ਨਾ ਕੀਤਾ ਤਾਂ ਇਨ੍ਹਾਂ ਦੇ ਹੈਕ ਹੋਣ ਦਾ ਖਤਰਾ ਹੋ ਸਕਦਾ ਹੈ। ਰਿਪੋਰਟ 'ਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇੱਕ ਡਿਵਾਇਸ ਕਿਸੇ ਦੂਜੇ ਡਿਵਾਇਸ ਨਾਲ ਬਲੂਟੁੱਥ ਜ਼ਰੀਏ ਕਨੈਕਟ ਹੁੰਦੀ ਹੈ ਤਾਂ ਫਾਈਲ ਸ਼ੇਅਰ ਕਰਨ ਵੇਲੇ ਡਿਵਾਇਸ ਦੇ ਹੈਕ ਹੋਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ।


ਇਸ ਜਾਣਕਾਰੀ ਤੋਂ ਬਾਅਦ ਹੁਣ ਕੰਪਨੀਆਂ ਆਪਣੀ ਸਿਕਿਓਰਟੀ ਪੈਚ ਨੂੰ ਫਿਕਸ ਕਰਨ 'ਚ ਰੁੱਝ ਗਈਆਂ ਹਨ। ਐਪਲ 'ਚ ਪਹਿਲਾਂ ਹੀ MacOS ਅਪਡੇਟ ਕਰ ਦਿੱਤਾ ਗਿਆ ਹੈ ਤੇ ਆਈਫੋਨਸ ਲਈ iOS 11.4 ਅਪਡੇਟ ਕੀਤਾ ਗਿਆ ਹੈ। ਜੇਕਰ ਇੰਟੇਲ ਦੀ ਗੱਲ ਕਰੀਏ ਤਾਂ ਕੰਪਨੀ ਨੇ ਵਿੰਡੋਜ਼ 7,8.1 ਤੇ 10 ਬਲੂਟੁੱਥ ਡ੍ਰਾਇਵਰਸ ਅਪਡੇਟ ਕਰ ਦਿੱਤੇ ਹਨ।


ਗੂਗਲ ਨੇ ਵੀ ਹੈਕਰਸ ਨੂੰ ਦੇਖਦਿਆਂ chrome OS ਤੇ ਐਂਡਰਾਇਡ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ ਸਮਾਰਟਫੋਨ ਅਪਡੇਟ ਨਹੀਂ ਕੀਤਾ ਤਾਂ ਕਰ ਲਓ ਕਿਉਂਕਿ ਬਲੂਟੁੱਥ ਸ਼ੇਅਰਿੰਗ ਦੌਰਾਨ ਡਿਵਾਇਸ ਹੈਕ ਹੋਣ ਦੀ ਸੰਭਾਵਨਾ ਹੈ।