ਵਾਸ਼ਿੰਗਟਨ: ਵਿਗਿਆਨੀਆਂ ਨੂੰ ਮੰਗਲ ਗ੍ਰਹਿ ’ਤੇ ਤਰਲ ਅਵਸਥਾ ਵਿੱਚ ਪਾਣੀ ਦੀ ਮੌਜੂਦਗੀ ਦੇ ਸਬੂਤ ਮਿਲੇ ਹਨ। ਅਨੁਮਾਨ ਹੈ ਕਿ ਪਾਣੀ ਦੀ ਇਹ ਝੀਲ ਦੱਖਣੀ ਧਰੁਵ ’ਤੇ ਕਰੀਬ 20 ਕਿਲੋਮੀਟਰ ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਹਾਲਾਂਕਿ ਇਹ ਪਾਣੀ ਬਰਫ ਦੀ ਇੱਕ ਕਿਲੋਮੀਟਰ ਮੋਟੀ ਚੱਟਾਨ ਦੇ ਥੱਲੇ ਹੋ ਸਕਦਾ ਹੈ। ਇਹ ਜਾਣਕਾਰੀ ਯੂਰਪੀਅਨ ਸਪੇਸ ਏਜੰਸੀ ਦੇ ਮਾਰਸ ਐਕਸਪ੍ਰੈੱਸ ਆਰਬਿਟਰ ਨੇ ਦਿੱਤੀ ਹੈ।

ਮੰਗਲ ’ਤੇ ਪਾਣੀ ਦੀ ਮੌਜੂਦਗੀ ਦੇ ਸਬੂਤ ਤਾਂ ਪਹਿਲਾਂ ਵੀ ਸਾਬਤ ਹੋਏ ਸਨ, ਪਰ ਪੂਰੀ ਝੀਲ ਹੋਣ ਦੇ ਸਬੂਤ ਪਹਿਲੀ ਵਾਰ ਮਿਲੇ ਹਨ। ਆਰਬਟਰ ਦੇ ਭੇਜੇ ਅੰਕੜਿਆਂ ਦਾ ਇਟਲੀ ਦੇ ਵਿਗਿਆਨੀਆਂ ਨੇ ਤਿੰਨ ਸਾਲ ਤਕ ਅਧਿਐਨ ਕੀਤਾ। ਇਸ ਵਿੱਚ ਉਨ੍ਹਾਂ ਪਤਾ ਕੀਤਾ ਕਿ ਰਡਾਰ ਵੱਲੋਂ ਭੇਜੀਆਂ ਤਰੰਗਾਂ ਬਰਫ ਨੂੰ ਤਾਂ ਪਾਰ ਨਹੀਂ ਕਰ ਰਹੀਆਂ ਸੀ ਪਰ ਦੱਖਣੀ ਧਰੁਵ ਦੇ ਕੋਲ ਜਾ ਕੇ ਵਾਪਸ ਜਾ ਰਹੀਆਂ ਸੀ। ਇਸ ਨਾਲ ਉੱਥੋ ਪਾਣੀ ਦੇ ਵੱਡੇ ਸਰੋਤ ਹੋਣ ਦੀ ਸੰਭਾਵਨਾ ਵਧ ਗਈ।

ਓਪਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਮਨੀਸ਼ ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਮੰਗਲ ਗ੍ਰਹਿ ’ਤੇ ਪਾਣੀ ਮਿਲਣ ਨਾਲ ਹੁਣ ਉੱਥੇ ਜੀਵਨ ਹੋਣ ਦੀ ਸੰਭਾਵਨਾ ਤਲਾਸ਼ੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਦੀ ਮੌਜਦਗੀ ਤੇ ਜੀਵਨ ਦੇ ਪਨਪਣ ਵਿੱਚ ਕੋਈ ਸਬੰਧ ਨਹੀਂ ਦੱਸਿਆ।