ਨਵੀਂ ਦਿੱਲੀ: ਫੇਸਬੁੱਕ ਦੀ ਮਾਲਕੀ ਵਾਲੇ ਮੈਸੇਂਜਰ ਐਪ ਵਟਸਐਪ ਨੇ ਆਈਓਐਸ 10 ਜਾਂ ਉਸ ਤੋਂ ਉਪਰਲੇ ਡਿਵਾਈਸਾਂ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਨਾਲ ਯੂਜ਼ਰਸ ਨੂੰ 'ਨੋਟੀਫਿਕੇਸ਼ਨ ਐਕਸਟੈਨਸ਼ਨ' ਜਾਂ 'ਮੀਡੀਆ ਪ੍ਰੀਵਿਊ' ਫੀਚਰ ਦਿੱਤਾ ਗਿਆ ਹੈ। ਇਹ ਫੀਚਰ ਯੂਜ਼ਰਸ ਨੂੰ ਮੀਡੀਆ ਫਾਈਲ ਨੂੰ ਆਨ ਸਕਰੀਨ ਨੋਟੀਫਿਕੇਸ਼ਨ ਦੇਖਣ 'ਤੇ ਡਾਊਨਲੋਡ ਕਰਨ ਦੀ ਸੁਵਿਧਾ ਦਿੰਦਾ ਹੈ।
ਨਵੇਂ ਵਟਸਐਪ ਫੀਚਰਸ ਦੀ ਟੈਸਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ iOS ਯੂਜ਼ਰਸ ਨੂੰ ਨਵਾਂ ਐਕਸਟੈਨਸ਼ਨ ਫੀਚਰ ਐਪ ਦੇ ਵਰਜ਼ਨ 2.18.80 'ਚ ਮਿਲ ਰਿਹਾ ਹੈ। ਇਹ ਯੂਜ਼ਰਸ ਦੇ ਆਟੋ ਡਾਊਨਲੋਡ ਵਿਕਲਪ ਦੇ ਐਕਟੀਵੇਟ ਨਾ ਹੋਣ 'ਤੇ ਨੋਟੀਫਿਕੇਸ਼ਨ ਜ਼ਰੀਏ ਹੀ ਤਸਵੀਰਾਂ ਤੇ ਜੀਆਈਐਫ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਦਿੰਦਾ ਹੈ। ਯਾਨੀ ਇਸ ਲਈ ਐਪ ਨੂੰ ਐਕਸੈੱਸ ਕਰਨ ਦੀ ਲੋੜ ਨਹੀਂ ਹੋਵੇਗੀ, ਸਿਰਫ ਨੋਟੀਫਿਕੇਸ਼ਨ ਬਾਰ ਤੋਂ ਹੀ ਮੀਡੀਆ ਨੂੰ ਡਾਊਨਲੋਡ ਕੀਤਾ ਜਾ ਸਕੇਗਾ।
ਅਜੇ ਤੱਕ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਐਂਡਰਾਇਡ ਯੂਜ਼ਰਸ ਲਈ ਕਦੋਂ ਜਾਰੀ ਕੀਤਾ ਜਾਵੇਗਾ। ਦੱਸ ਦਈਏ ਕਿ ਵਟਸਐਪ ਦੇ ਬੀਚਾ ਵਰਜ਼ਨ 'ਤੇ ਫੇਕ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਇਕ ਹੋਰ ਫੀਚਰ ਦੀ ਟੈਸਟਿੰਗ ਹੋ ਰਹੀ ਹੈ। ਨਵੇਂ ਫੀਚਰ ਮੁਤਾਬਕ ਭਾਰਤੀ ਯੂਜ਼ਰ ਸਿਰਫ ਪੰਜ ਵਾਰ ਹੀ ਕੋਈ ਮੈਸੇਜ ਫਾਰਵਰਡ ਕਰ ਸਕਣਗੇ।