ਨਵੀਂ ਦਿੱਲੀ: ਨੌਕਰੀ ਲੱਭਣ ਵਾਲੀ ਵੈੱਬਸਾਈਟ Glassdoor ਨੇ ਸਭ ਤੋਂ ਜ਼ਿਆਦਾ ਤਨਖ਼ਾਹ ਦੇਣ ਵਾਲੀਆਂ ਟੈੱਕ ਨੌਕਰੀਆਂ ਦੀ ਲਿਸਟ ਜਾਰੀ ਕੀਤੀ ਹੈ। ਅੱਜ ਅਸੀਂ ਅਜਿਹੀਆਂ ਹੀ ਕੁਝ ਨੌਕਰੀਆਂ ਬਾਰੇ ਦੱਸਾਂਗੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ।

ਸਾਫਟਵੇਅਰ ਇੰਜਨਿਅਰਿੰਗ ਮੈਨੇਜਰ: ਇਸ ਨੌਕਰੀ ਨੇ ਲਿਸਟ ਵਿੱਚ ਸਭ ਤੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਾਫਟਵੇਅਰ ਇੰਜਨੀਅਰਿੰਗ ਮੈਨੇਜਰ ਦੀ ਸਾਲਾਨਾ ਤਨਖਾਹ 163,500 ਡਾਲਰ (ਲਗਪਗ 1,12,74,142 ਰੁਪਏ) ਹੈ। ਇਨ੍ਹਾਂ ਦਾ ਕੰਮ ਕੰਪਨੀ ਲਈ ਨਵੇਂ ਸਾਫਟਵੇਅਰ ਟੈਸਟ ਤੇ ਡਿਵੈਲਪ ਕਰਨਾ ਹੁੰਦਾ ਹੈ। ਰਿਸਰਚ ਵੀ ਇਸ ਕੰਪਨੀ ਦਾ ਖਾਸ ਹਿੱਸਾ ਹੁੰਦਾ ਹੈ।

ਡੇਟਾ ਵੇਅਰਹਾਊਸ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 154,800 ਡਾਲਰ (ਲਗਪਗ 1,06,74,234 ਰੁਪਏ) ਹੁੰਦੀ ਹੈ। ਇਨ੍ਹਾਂ ਦਾ ਕੰਮ ਡੇਟਾ ਨੂੰ ਇਕੱਠਾ ਕਰਨਾ ਤੇ ਉਸ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ।

ਸਾਫਟਵੇਅਰ ਡਿਵੈਲਪਰ ਮੈਨੇਜਰ: ਸਾਫਟਵੇਅਰ ਡਿਵੈਲਪਰ ਮੈਨੇਜਰ ਦੀ ਤਨਖਾਹ 153,300 ਡਾਲਰ (1,05,72,334 ਰੁਪਏ) ਹੁੰਦੀ ਹੈ। ਇਨ੍ਹਾਂ ਦਾ ਕੰਮ ਕੰਪਨੀ ਲਈ ਸਿਸਟਮ ਐਪਲੀਕੇਸ਼ਨ ਡਿਵੈਲਪ ਕਰਨਾ ਹੁੰਦਾ ਹੈ।

ਇਨਫਰਾਸਟਰਕਚਰ ਆਰਕੀਟੈਕਟ: ਇਹ ਕੰਪਨੀ ਦੇ ਆਈਟੀ ਸਿਸਟਮ ਦੀ ਦੇਖਰੇਖ ਕਰਦੇ ਹਨ। ਡੇਟਾ ਸੈਂਟਰ, ਕਲਾਊਡ ਤੇ ਸਰਵਰ ਦੀ ਸਾਂਭ ਸੰਭਾਲ ਕਰਨਾ ਇਨ੍ਹਾਂ ਦੇ ਕੰਮ ’ਚ ਸ਼ਾਮਲ ਹੁੰਦਾ ਹੈ। ਇਨ੍ਹਾਂ ਨੂੰ 153,300 ਡਾਲਰ (1,05,72,334 ਰੁਪਏ) ਤਨਖਾਹ ਦਿੱਤੀ ਜਾਂਦੀ ਹੈ।

ਐਪਲੀਕੇਸ਼ਨ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 149,000 ਡਾਲਰ (ਲਗਪਗ 1,02,75,785 ਰੁਪਏ) ਹੁੰਦੀ ਹੈ। ਇਹ ਤੈਅ ਕਰਦੇ ਹਨ ਕਿ ਨਵੀਂ ਐਪ ਕਿਵੇਂ ਬਣਾਈ ਜਾਏ ਤੇ ਐਪ ਬਣਾਉਣ ਲਈ ਕਿਸ ਤਰ੍ਹਾਂ ਦੇ ਟੂਲ ਇਸਤੇਮਾਲ ਕੀਤੇ ਜਾਣਗੇ।

ਸਾਫਟਵੇਅਰ ਆਰਕੀਟੈਕਟ: ਇਨ੍ਹਾਂ ਦੀ ਸਾਲਾਨਾ ਤਨਖਾਹ 145,400 ਡਾਲਰ (1,00,27,511 ਰੁਪਏ) ਹੁੰਦੀ ਹੈ। ਇਹ ਸਾਫਟਵੇਅਰ ਦੇ ਕੁੱਲ ਡਿਵੈਲਪਮੈਂਟ ਦੀ ਪਲਾਨਿੰਗ ਕਰਦੇ ਹਨ।

ਤਕਨੀਕੀ ਪ੍ਰੋਗਰਾਮ ਮੈਨੇਜਰ: ਇਨ੍ਹਾਂ ਦੀ ਸਾਲਾਨਾ ਤਨਖਾਹ 145,000 ਡਾਲਰ (99,97,025 ਰੁਪਏ) ਹੁੰਦੀ ਹੈ। ਇਹ ਕੰਪਨੀ ਦੇ ਸਾਫਟਵੇਅਰ ਪ੍ਰੋਜੈਕਟਾਂ ’ਤੇ ਕੰਮ ਕਰੇਦ ਹਨ। ਇਸ ਦੇ ਇਲਾਵਾ ਇਹ ਕੋਡ ਦੀ ਟੈਸਟਿੰਗ ਵੀ ਕਰਦੇ ਹਨ।