ਵਟਸਐਪ ਗਰੁੱਪ ਐਡਮਿਨ ਨੂੰ ਮਿਲੀਆਂ ਹੋਰ ਤਾਕਤਾਂ
ਏਬੀਪੀ ਸਾਂਝਾ | 24 Jul 2018 02:45 PM (IST)
ਚੰਡੀਗੜ੍ਹ: ਵਟਸਐਪ ਦੀ ਨਵੀਂ ਅਪਡੇਟ ਤਹਿਤ ਹੁਣ ਗਰੁੱਪ ਐਡਮਿਨ ਦੀ ਇਜਾਜ਼ਤ ਬਿਨ੍ਹਾਂ ਕੋਈ ਵੀ ਮੈਂਬਰ ਗਰੁੱਪ ਵਿੱਚ ਮੈਸੇਜ ਨਹੀਂ ਕਰ ਪਾਏਗਾ। ਇਸ ਦਾ ਮਤਲਬ ਇਹ ਕਿ ਹੁਣ ਗਰੁੱਪ ਐਡਮਿਨ ਤੈਅ ਕਰੇਗਾ ਕਿ ਗਰੁੱਪ ਵਿੱਚ ਕੌਣ-ਕੌਣ ਮੈਸੇਜ ਕਰ ਪਾਏਗਾ ਤੇ ਕੌਣ ਨਹੀਂ। ਇਸ ਦੇ ਨਾਲ ਹੀ ਸੈਟਿੰਗਸ ਬਦਲਣ ਦਾ ਹੱਕ ਵੀ ਸਿਰਫ ਵਟਸਐਪ ਗਰੁੱਪ ਐਡਮਿਨ ਕੋਲ ਹੀ ਹੋਏਗਾ। ਐਡਮਿਨ ਹੀ ਤੈਅ ਕਰੇਗਾ ਕਿ ਗਰੁੱਪ ਦਾ ਕਿਹੜਾ-ਕਿਹੜਾ ਮੈਂਬਰ ਗਰੁੱਪ ਦੀ ਡਿਸਕ੍ਰਿਪਸ਼ਨ ਬਦਲ ਸਕੇਗਾ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਕੋਈ ਵੀ ਮੈਸੇਜ ਸਿਰਫ 5 ਵਾਰ ਹੀ ਫਾਰਵਰਡ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਵਾੱਟਸਐਪ ’ਤੇ ਬੱਚਾ ਚੋਰੀ ਦੀਆਂ ਖਬਰਾਂ ਫੈਲਣ ਬਾਅਦ ਮੌਬ ਲਿੰਚਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਇਹ ਕਦਮ ਵਟਸਐਪ ਨੇ ਭਾਰਤ ਸਰਕਾਰ ਵੱਲੋਂ ਕੀਤੀ ਸਖ਼ਤੀ ਬਾਅਦ ਚੁੱਕਿਆ ਹੈ।