ਨਵੀਂ ਦਿੱਲੀ: ਹਾਲ ਹੀ ਵਿੱਚ ਵਟਸਐਪ ਨੇ ਕਈ ਨਵੇਂ ਫੀਚਰਜ਼ ਲਾਂਚ ਤੇ ਅਪਡੇਟ ਕੀਤੇ ਹਨ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਅੱਜ ਅਸੀਂ ਤੁਹਾਨੂੰ ਇਹ ਸਾਰੇ ਨਵੇਂ ਫੀਚਰਜ਼ ਬਾਰੇ ਜਾਣੂ ਕਰਾਵਾਂਗੇ।

  1. ਫਾਰਵਰਡ ਫੀਚਰ: ਮੈਸੇਜ ਕਿਸ ਤਰ੍ਹਾਂ ਦਾ ਹੈ ਤੇ ਉਸ ਨੂੰ ਅੱਗੇ ਭੇਜਣਾ ਹੈ ਜਾਂ ਨਹੀਂ। ਜੇ ਮੈਸਜੇ ਭੇਜਣ ਵਾਲੇ ਨੇ ਮੈਸੇਜ ਆਪ ਲਿਖ ਕੇ ਨਹੀਂ ਭੇਜਿਆ ਹੋਏਗਾ ਤਾਂ ਉਸ ਮੈਸੇਜ ਉੱਤੇ ਫਾਰਵਰਡ ਲਿਖਿਆ ਹੋਇਆ ਆਏਗਾ। ਇਹ ਫੀਚਰ ਐਂਡਰਾਇਡ ਤੇ ਆਈਫੋਨ, ਦੋਵਾਂ ਲਈ ਉਪਲੱਬਧ ਹੈ। ਜੇ ਯੂਜ਼ਰ ਕਾਪੀ ਪੇਸਟ ਕਰਦਾ ਹੈ ਤੇ ਸਿੱਧਾ ਡਿਵਾਈਸ ਗੈਲਰੀ ਤੋਂ ਕੁਝ ਜੋੜ ਕੇ ਭੇਜਦਾ ਹੈ ਤਾਂ ਉਸ ਮੈਸੇਜ ’ਤੇ ਫਾਰਵਰਡ ਮੈਸੇਜ ਦਾ ਟੈਗ ਨਹੀਂ ਆਏਗਾ।

  2. ਨੋਟੀਫਿਕੇਸ਼ਨ ਪੈਨਲ ਵਿੱਚ ਵੀ ਵਟਸਐਪ ਦੋ ਨਵੇਂ ਫੀਚਰਜ਼ ਜੋੜਨ ਵਾਲਾ ਹੈ। ਇਸ ਦੀ ਮਦਦ ਨਾਲ ਯੂਜ਼ਰ ਚੈਟ ਨੂੰ ਮਿਊਟ ਤੇ ਐਪ ਨੂੰ ਬਿਨ੍ਹਾਂ ਖੋਲ੍ਹਿਆਂ ਮੈਸੇਜ ਪੜ੍ਹ ਸਕਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇ ਯੂਜ਼ਰ ਨੂੰ ਇੱਕ ਹੀ ਸੰਪਰਕ ਤੋਂ ਵਾਰ-ਵਾਰ ਮੈਸੇਜ ਮਿਲ ਰਿਹਾ ਹੈ ਤਾਂ ਉਹ ਬਿਨ੍ਹਾਂ ਐਪ ਖੋਲ੍ਹਿਆਂ ਨੋਟੀਫਿਕੇਸ਼ਨ ਪੈਨਲ ਤੋਂ ਮੈਸੇਜ ਪੜ੍ਹ ਸਕਦਾ ਹੈ। ਫਿਲਹਾਲ ਨੋਟੀਫਿਕੇਸ਼ਨ ਪੈਨਲ ਸਿਰਫ ਰਿਪਲਾਈ ਦਾ ਵਿਕਲਪ ਦਿੰਦਾ ਹੈ।

  3. ਮਿਊਟ ਫੀਚਰ ਨਾਲ ਨੋਟੀਫਿਕੇਸ਼ਨ ਪੈਨਲ ਤੋਂ ਸਿੱਧਾ ਚੈਟ ਨੂੰ ਮਿਊਟ ਕੀਤਾ ਜਾ ਸਕਦਾ ਹੈ। ਹਾਲ਼ੇ ਇਹ ਫੀਚਰ ਬੀਟਾ ਦੇ ਵਰਸ਼ਨ 2.18.216 ’ਤੇ ਹੀ ਉਪਲੱਬਧ ਹੈ।

  4. ਵਟਸਐਪ ਮੀਡੀਆ ਵਿਜ਼ੀਬਿਲਟੀ ਫੀਚਰ ਨਾਲ ਕਿਸੇ ਇੱਕ ਕਾਨਟੈਕਟ ਤੇ ਗਰੁੱਪ ਦੇ ਮੀਡੀਆ ’ਤੇ ਕੰਟਰੋਲ ਰੱਖਿਆ ਜਾ ਸਕਦਾ ਹੈ। ਇਸ ਵਿੰਡੋ ਵਿੱਚ ਇੱਕ ਵਾਰ ਐਂਟਰੀ ਕਰਨ ਮਗਰੋਂ ਮੀਡੀਆ ਵਿਜ਼ੀਬਿਲਟੀ ਆਪਸ਼ਨ ਬਾਰੇ ਪੁੱਛਿਆ ਜਾਏਗਾ ਕਿ ਕੀ ਤੁਸੀਂ ਨਵਾਂ ਡਾਊਨਲੋਡ ਮੀਡੀਆ ਚੈਟ ਵਿੱਚੋਂ ਖੋਲ੍ਹਣਾ ਚਾਹੁੰਦੇ ਹੋ ਜਾਂ ਗੈਲਰੀ ਵਿੱਚੋਂ। ਇਸ ਫੀਚਰ ਦੀ ਮਦਦ ਨਾਲ ਤੁਸੀਂ ਗੈਲਰੀ ਵਿੱਚੋਂ ਵਟਸਐਪ ਮੀਡੀਆ ਨੂੰ ਗੈਲਰੀ ਵਿੱਚ ਜਾਣੋਂ ਰੋਕ ਸਕਦੇ ਹੋ। ਇਹ ਫੀਚਰ ਵੀ 2.18.194 ਦੇ ਬੀਟਾ ਐਂਡਰਾਇਡ ਵਰਸ਼ਨ ’ਤੇ ਉਪਲੱਬਧ ਹੈ।

  5. ਵਟਸਐਪ ਸਸਪੀਸ਼ੀਅਸ ਲਿੰਕ ਡਿਟੈਕਸ਼ਨ ਅਜਿਹਾ ਫੀਚਰ ਹੈ ਜਿਸ ਦੀ ਮਦਦ ਨਾਲ ਫੇਕ ਨਿਊਜ਼ ਤੇ ਮੈਸੇਜ ਦੀ ਪਛਾਣ ਕੀਤੀ ਜਾ ਸਕਦੀ ਹੈ। ਵਟਸਐਪ ਦੇ 2.18.221 ਵਰਸ਼ਨ ਨੂੰ ਅਪਡੇਟ ਕਰ ਕੇ ਇਸ ਫੀਚਰ ਦਾ ਲਾਭ ਉਠਾਇਆ ਜਾ ਸਕਦਾ ਹੈ।