ਨਵੀਂ ਦਿੱਲੀ: ਫੇਸਬੁੱਕ 'ਤੇ ਜੇਕਰ ਤੁਸੀਂ ਕਿਸੇ ਨੂੰ ਬਲੌਕ ਕਰਦੇ ਹੋ ਤਾਂ ਯੂਜ਼ਰ ਨਾ ਤੁਹਾਡੀ ਪ੍ਰੋਫਾਈਲ ਦੇਖ ਪਾਏਗਾ ਤੇ ਨਾ ਹੀ ਤਹਾਨੂੰ ਕੁਝ ਟੈਗ ਕਰ ਸਕੇਗਾ। ਯਾਨੀ ਬਲੌਕ ਕਰਨ ਤੋਂ ਬਾਅਦ ਸੰਚਾਰ ਦਾ ਨਾਤਾ ਬਿਲਕੁਲ ਖ਼ਤਮ ਹੋ ਜਾਂਦਾ ਹੈ। ਜੇਕਰ ਕੋਈ ਤਹਾਨੂੰ ਫੇਸਬੁੱਕ ਤੋਂ ਬਲੌਕ ਕਰਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਜਾਣ ਸਕਦੇ ਹੋ ਕਿ ਕਿਸ ਨੇ ਤਹਾਨੂੰ ਫੇਸਬੁੱਕ 'ਤੇ ਬਲੌਕ ਕੀਤਾ ਹੈ।


ਬਲੌਕ ਕੀਤੇ ਜਾਣ ਵਾਲੇ ਯੂਜ਼ਰ ਦੀ ਪ੍ਰੋਫਾਈਲ ਲੱਭੋ


ਜੇਕਰ ਫੇਸਬੁੱਕ ਸਰਚ ਆਪਸ਼ਨ ਵਿੱਚ ਜਾ ਕੇ ਸਬੰਧਤ ਵਿਅਕਤੀ ਦਾ ਨਾਂ ਪਾਉਣ ਤੇ ਯੂਜ਼ਰ ਦਾ ਨਾਂ ਨਹੀਂ ਦਿਖਾਈ ਦਿੰਦਾ ਤਾਂ ਸਮਝੋ, ਉਸ ਵਿਅਕਤੀ ਨੇ ਤਹਾਨੂੰ ਬਲੌਕ ਕੀਤਾ ਹੈ।


ਕਿਸੇ ਦੂਜੇ ਦੋਸਤ ਦੇ ਫੇਸਬੁੱਕ ਅਕਾਊਂਟ ਤੋਂ ਸਰਚ ਕਰੋ


ਜੇਕਰ ਤੁਹਾਡਾ ਕੋਈ ਮਿਊਚਲ ਦੋਸਤ ਹੈ ਤਾਂ ਤੁਸੀਂ ਮਿਊਚਲ ਦੋਸਤ ਦੇ ਫੇਸਬੁੱਕ ਅਕਾਊਂਟ ਤੇ ਜਾ ਕੇ ਦੋਸਤਾਂ ਦੀ ਸੂਚੀ ਸਰਚ ਕਰ ਸਕਦੇ ਹੋ। ਜੇਕਰ ਤੁਹਾਡੀ ਦੋਸਤਾਂ ਦੀ ਸੂਚੀ ਵਿੱਚ ਉਸ ਦਾ ਨਾਂ ਦਿਖਾਈ ਨਹੀਂ ਦੇ ਰਿਹਾ ਪਰ ਤੁਹਾਡੇ ਮਿਊਚਲ ਦੋਸਤ ਦੀ ਸੂਚੀ ਵਿੱਚ ਉਸ ਦਾ ਨਾਂ ਦਿਖਾਈ ਦੇ ਰਿਹਾ ਹੈ ਤਾਂ ਸਮਝੋ ਉਸ ਨੇ ਤਹਾਨੂੰ ਬਲੌਕ ਕਰ ਦਿੱਤਾ ਹੈ। ਪਰ ਇਹ ਆਪਸ਼ਨ ਉਸ ਸਥਿਤੀ ਵਿੱਚ ਕੰਮ ਕਰੇਗਾ ਜੇਕਰ ਤੁਹਾਡੇ ਦੋਸਤ ਨੇ ਆਪਣੀ ਫਰੈਂਡ ਲਿਸਟ ਓਪਨ ਕਰਕੇ ਰੱਖੀ ਹੈ।


ਬਲਾਕ ਕੀਤੇ ਜਾਣ ਵਾਲੇ ਦੋਸਤ ਦੀ ਚੈਟ ਖੋਲ੍ਹੋ


ਜੇਕਰ ਤੁਸੀਂ ਬਲੌਕ ਕੀਤੇ ਜਾਣ ਵਾਲੇ ਯੂਜ਼ਰ ਨਾਲ ਕਦੇ ਚੈਟ ਕੀਤੀ ਹੈ ਤਾਂ ਉਸ ਨੂੰ ਖੋਲ੍ਹੋ। ਜੇਕਰ ਬਲੌਕ ਕੀਤੇ ਗਏ ਯੂਜ਼ਰ ਦੀ ਪ੍ਰਫਾਈਲ ਤਸਵੀਰ ਦਿਖਾਈ ਦੇ ਰਹੀ ਹੈ ਪਰ ਕਲਿੱਕ ਕਰਨ ਤੋਂ ਬਾਅਦ ਵੀ ਪ੍ਰਫਾਈਲ ਖੁੱਲ੍ਹ ਨਹੀਂ ਰਹੀ ਤਾਂ ਸਮਝੋ ਉਸ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੋਇਆ ਹੈ।