ਨਵੀਂ ਦਿੱਲੀ: ਅਕਸਰ ਲੋਕ ਲਗਾਤਾਰ ਆਉਣ ਵਾਲੀਆਂ ਫੋਨ ਕਾਲਾਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਪਰ ਇਸ ਤੋਂ ਸੌਖਿਆਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਤੁਸੀਂ ਕਿਸੇ ਵੀ ਨੰਬਰ ਨੂੰ ਸਪੈਮ ਜਾਂ ਬਲੌਕ ਲਿਸਟ 'ਚ ਪਾ ਸਕਦੇ ਹੋ। ਕਿਸੇ ਵੀ ਨੰਬਰ ਨੂੰ ਡਿਫਾਲਟ ਐਪ 'ਚ ਜਾ ਕੇ ਬਲਾਕ ਕੀਤਾ ਜਾ ਸਕਦਾ ਹੈ।


ਇਸ ਤੋਂ ਇਲਾਵਾ ਜੇਕਰ ਤੁਹਾਡੇ ਮੋਬਾਈਲ 'ਚ ਇਹ ਬਦਲ ਸ਼ਾਮਲ ਹੈ ਤਾਂ ਤੁਸੀਂ ਕਿਸੇ ਵੀ ਨੰਬਰ ਨੂੰ ਸਪੈਮ ਮਾਰਕ ਵੀ ਕਰ ਸਕਦੇ ਹੋ।

ਕਾਲਾਂ ਤੋਂ ਛੁਟਕਾਰਾ ਪਾਉਣ ਲਈ ਪਹਿਲਾ ਤਰੀਕਾ

ਆਪਣੇ ਫੋਨ ਦੀ ਡਿਫਾਲਟ ਐਪ 'ਚ ਜਾਓ
ਇੱਥੇ ਖੱਬੇ ਪਾਸੇ ਦਿਖਾਈ ਦੇਣ ਵਾਲੇ ਤਿੰਨ ਡਾਟਸ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ more ਵਿਕਲਪ 'ਤੇ ਜਾ ਕੇ settings 'ਤੇ ਕਲਿੱਕ ਕਰੋ।
ਇੱਥੇ caller ID & Spam ਦੀ ਆਪਸ਼ਨ ਦਿਖਾਈ ਦੇਵੇਗੀ। ਇਸ ਨੂੰ on ਕਰ ਦਿਓ।
ਜ਼ਿਆਦਾਤਰ ਸਮਾਰਟਫੋਨਾਂ 'ਚ caller ID & Spam by default on ਹੁੰਦਾ ਹੈ ਪਰ ਜੇਕਰ ਤੁਹਾਡੇ ਫੋਨ 'ਚ ਇਹ ਆਪਸ਼ਨ ਬੰਦ ਹੈ ਤਾਂ ਇਸ ਨੂੰ on ਕਰ ਲਓ।
ਕਾਲਾਂ ਤੋਂ ਛੁਟਕਾਰਾ ਪਾਉਣ ਲਈ ਦੂਜਾ ਤਰੀਕਾ

ਮੋਬਾਇਲ 'ਚ ਐਪ ਓਪਨ ਕਰੋ।
ਇਸ ਤੋਂ ਬਾਅਦ recent calls ਆਪਸ਼ਨ 'ਤੇ ਜਾਓ।
ਹੁਣ call list 'ਚ ਉਹ ਨੰਬਰ ਚੁਣੋ ਜਿਸਨੂੰ ਤੁਸੀਂ ਸਪੈਮ ਮਾਰਕ ਕਰਨਾ ਚਾਹੁੰਦੇ ਹੋ।
ਹੁਣ Block/Report Spam ਆਪਸ਼ਨ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਸੀਂ Report call as Spam ਚੁਣ ਸਕਦੇ ਹੋ।
ਜੇਕਰ ਇਹ ਆਪਸ਼ਨ ਤੁਹਾਡੇ ਮੋਬਾਈਲ 'ਚ ਮੌਜੂਦ ਨਹੀਂ ਹੈ ਤਾਂ ਤੁਸੀਂ ਉਸ ਨੰਬਰ ਨੂੰ ਸਿੱਧਾ ਬਲੌਕ ਕਰ ਸਕਦੇ ਹੋ ਜਿਸ ਤੋਂ ਲਗਾਤਾਰ ਕਾਲ ਆ ਰਹੀ ਹੈ।
ਇਹ ਪ੍ਰੋਸੈਸ ਹਰ ਮੋਬਾਈਲ 'ਤੇ ਵੱਖ-ਵੱਖ ਹੋ ਸਕਦਾ ਹੈ।