ਭਾਰੀ ਛੂਟ : 16 ਘੰਟਿਆਂ 'ਚ 11 ਲੱਖ ਸਮਾਰਟਫੋਨ ਵਿਕੇ!
ਏਬੀਪੀ ਸਾਂਝਾ | 03 Oct 2016 01:02 PM (IST)
ਨਵੀਂ ਦਿੱਲੀ: ਈ-ਕਾਮਰਸ ਪਲੇਟਫਾਰਮ ਸਨੈਪਡੀਲ ਨੇ ਦੱਸਿਆ ਹੈ ਕਿ ਕੰਪਨੀ ਦੇ ‘Unbox Diwali sale’ ਤਹਿਤ ਪਹਿਲੇ 16 ਘੰਟਿਆਂ ਵਿੱਚ 11 ਲੱਖ ਤੋਂ ਜ਼ਿਆਦਾ ਗਾਹਕਾਂ ਨੇ ਮੋਬਾਈਲ ਫੋਨ ਲਈ ਰਜਿਸਟ੍ਰੇਸ਼ਨ ਕਰਾਇਆ ਹੈ। ਕਰੀਬ ਇੱਕ ਲੱਖ ਮੋਬਾਈਲ ਫੋਨ ਵਿੱਕ ਚੁੱਕੇ ਹਨ। ਕੰਪਨੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਐਤਵਾਰ ਨੂੰ ਸ਼ੁਰੂ ਹੋਈ ਵਿਕਰੀ ਵਿੱਚ ਸੈਮਸੰਗ J2 ਤੇ LeEco Le ਮੈਕਸ 2 ਖਾਸ ਵਿਕਰੀ ਵਾਲੇ ਮੋਬਾਈਲ ਫੋਨ ਸਾਹਮਣੇ ਆਏ ਹਨ। ਸ਼ੁਰੂਆਤੀ ਰੁਝਾਨ ਤੋਂ ਹੀ ਮੋਬਾਈਲ ਫੋਨ, ਉਪਕਰਨਾਂ, ਇਲੈਕਟ੍ਰਾਨਿਕ ਤੇ ਫਰਨੀਚਰ ਸਾਮਾਨ ਦੀ ਭਾਰੀ ਮੰਗ ਰਹੀ ਹੈ। ਸਨੈਪਡੀਲ ਦੇ ਅਫਸਰ ਸੌਰਭ ਬਾਂਸਲ ਨੇ ਕਿਹਾ, 'ਅਸੀਂ ਦੀਵਾਲੀ ਅਨਬਾਕਸ ਸੇਲ ਦੀ ਸ਼ੁਰੂਆਤੀ ਘੰਟਿਆਂ ਵਿੱਚ ਜਬਰਦਸਤ ਪ੍ਰਕ੍ਰਿਆ ਦੇਖ ਕੇ ਬਹੁਤ ਉਤਸਾਹਤ ਹਾਂ। ਕਈ ਹੋਰ ਰੋਮਾਂਚਿਤ ਆਫਰ ਅਗਲੇ ਅਗਲੇ ਕੁਝ ਹੋਰ ਦਿਨਾਂ ਵਿੱਚ ਲਿਆਏ ਜਾ ਰਹੇ ਹਨ।'