ਨਵੀਂ ਦਿੱਲੀ: 5ਜੀ ਸਰਵਿਸ ਨੂੰ ਲੌਂਚ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਟੌਪ ਦੇਸ਼ ਇੱਕ-ਦੂਜੇ ਨੂੰ ਟੱਕਰ ਦੇਣ ‘ਚ ਲੱਗੇ ਹਨ। ਜੇਕਰ ਇਹ ਤਕਨੀਕ ਲੌਂਚ ਹੁੰਦੀ ਹੈ ਤਾਂ ਸਮਾਰਟ ਸਿਟੀ, ਆਟੋਨੌਮਸ ਕਾਰਾਂ ਤੇ ਆਰਥਿਕ ਵਿਕਾਸ ‘ਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ।


ਦੱਖਣੀ ਕੋਰੀਅਨ ਦੇ ਟੌਪ ਮੋਬਾਈਲ ਕਰੀਅਰ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਸੀਡੈਂਟ Ryu Young Sang ਨੇ ਕਿਹਾ, “ਦੱਖਣੀ ਕੋਰੀਅਨ ਕੰਪਨੀਆਂ ਅਜਿਹੀ ਸਰਵਿਸ ਪ੍ਰੋਵਾਈਡ ਕਰਵਾ ਰਹੀ ਹੈ ਜੋ ਸਪੀਡ ਤੇ ਪਿਕਚਰ ਕੁਆਲਿਟੀ ਦੇ ਮਾਮਲੇ ‘ਚ ਯੂਜ਼ਰਸ ਦੇ ਹਾਈ ਸਟੈਂਡਰਡ ‘ਤੇ ਸਟੀਕ ਬੈਠ ਰਹੀ ਹੈ।”

ਉਨ੍ਹਾਂ ਕਿਹਾ, 5ਜੀ ਗੇਮਿੰਗ ਇੰਡਸਟਰੀ ਦਾ ਭਵਿੱਖ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਵੇਗਾ ਜਿੱਥੇ ਕਿਸੇ ਵੀ ਗੇਮ ਨੂੰ ਖੇਡਣ ਲਈ ਵੀ ਘੱਟ ਤੋਂ ਘੱਟ ਸਮਾਂ ਲੱਗੇਗਾ। ਇਸ ਤਕਨੀਕ ਦੀ ਮਦਦ ਨਾਲ ਯੂਜ਼ਰਸ ਨੂੰ 4ਜੀ ਨਾਲੋਂ 20 ਗੁਣਾ ਜ਼ਿਆਦਾ ਡੇਟਾ ਸਪੀਡ ਮਿਲੇਗੀ। ਦੱਖਣੀ ਕੋਰੀਅਨ ਕੈਰੀਅਰਸ ਨੇ 5ਜੀ ਦੇ ਇਸ਼ਤਿਹਾਰਾਂ ‘ਚ ਹੁਣ ਤਕ ਕਈ ਬਿਲੀਅਨ ਖ਼ਰਚ ਕਰ ਦਿੱਤੇ ਹਨ। ਸਾਲ 2019 ਤਕ 1 ਮਿਲੀਅਨ 5ਜੀ ਕਸਟਮਰ ਆ ਚੁੱਕੇ ਹਨ।

ਸੈਮਸੰਗ ਪਹਿਲੀ ਅਜਿਹੀ ਕੰਪਨੀ ਸੀ ਜਿਸ ਨੇ ਫਰਵਰੀ ਮਹੀਨੇ ‘ਚ ਪਹਿਲਾ 5ਜੀ ਫੋਨ ਲੌਂਚ ਕੀਤਾ ਸੀ। ਉਧਰ ਐਲਜੀ ਵੀ ਹੁਣ ਆਪਣਾ ਪਹਿਲਾ 5ਜੀ ਫੋਨ ਇਸੇ ਮਹੀਨੇ ਦੱਖਣੀ ਕੋਰੀਆ ‘ਚ ਲੌਂਚ ਕਰਨ ਦੀ ਤਿਆਰੀ ‘ਚ ਹੈ।