ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ ਵਿੱਚ ਕਾਰਾਂ ਦੀ ਚੰਗੀ ਮੰਗ ਦੇ ਵਿੱਚ ਟਾਟਾ ਮੋਟਰਜ਼ ਨੇ ਕਾਰਾਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਲਾਗਤ ਵਧਣ ਕਾਰਨ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਟਾਟਾ ਮੋਟਰਜ਼ ਦੇ ਪੈਸੇਂਜਰ ਵਹੀਕਲ ਬਿਜ਼ਨਸ ਯੂਨਿਟ ਦੇ ਪ੍ਰਧਾਨ ਮੰਯਕ ਪਾਰੀਕ ਨੇ ਇੱਕ ਖ਼ਬਰ ਏਜੰਸੀ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਗਤ ਵਧਣ ਕਾਰਨ ਆਟੋ ਸੈਕਟਰ ਦੀਆਂ ਕੰਪਨੀਆਂ ਨੇ ਪਿਛਲੇ ਦਿਨਾਂ ਵਿੱਚ ਕਾਰਾਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਕੀਤਾ ਸੀ। ਪਰ ਅਸੀਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਪਰ ਹੁਣ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ। ਹਾਲਾਂਕਿ ਪਾਰੀਕ ਨੇ ਵਾਧੇ ਕਰਨ ਦੀ ਸੰਭਾਵਿਤ ਤਾਰੀਖ਼ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਮੁਤਾਬਕ, ਤਿਉਹਾਰਾਂ ਦੇ ਸੀਜ਼ਨ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਫ਼ਿਲਹਾਲ ਟਾਟਾ ਕੋਲ 2.15 ਲੱਖ ਰੁਪਏ ਦੀ ਨੈਨੋ ਤੋਂ ਲੈ ਕੇ 16.13 ਲੱਖ ਰੁਪਏ ਤੱਕ ਦੀ ਏਰੀਆ ਕਰਾਸ ਓਵਰ ਵੀ ਹੈ। ਇਸ ਸਾਲ ਅਪ੍ਰੈਲ ਵਿੱਚ ਟਾਟਾ ਨੇ ਨਵੀਂ ਹੇਚਬੈਕ ਟਿਯਾਗੋ ਨੂੰ ਬਾਜ਼ਾਰ ਵਿੱਚ ਉਤਾਰਿਆ ਹੈ। ਇਹ ਬਾਜ਼ਾਰ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਟਾਟਾ ਮੋਟਰਜ਼ ਦੀ ਯੋਜਨਾ ਕੁੱਝ ਹੋਰ ਨਵੀਆਂ ਕਾਰਾਂ ਬਾਜ਼ਾਰ ਵਿੱਚ ਉਤਾਰਨ ਦੀ ਹੈ।