ਨਵੀਂ ਦਿੱਲੀ: ਟਾਟਾ ਸਕਾਈ ਨੇ ਨਵੇਂ ਸੈਟ-ਟੌਪ ਬਾਕਸ ਦੀਆਂ ਕੀਮਤਾਂ ‘ਚ ਇੱਕ ਵਾਰ ਫੇਰ ਕਮੀ ਕੀਤੀ ਹੈ। ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ ਮੁਤਾਬਕ ਇਸ ਦੀ ਕੀਮਤਾਂ ‘ਚ 300 ਰੁਪਏ ਤਕ ਦੀ ਕਮੀ ਕੀਤੀ ਗਈ ਹੈ। ਸਾਲ ‘ਚ ਇਹ ਦੂਜਾ ਮੌਕਾ ਹੈ ਜਦੋਂ ਕੰਪਨੀ ਨੇ ਆਪਣੇ ਐਚਡੀ ਤੇ ਐਸਡੀ ਸੈਟ-ਟੌਪ ਬਾਕਸ ਦੀ ਕੀਮਤ ‘ਚ ਕਮੀ ਕੀਤੀ ਹੈ।

ਇਸ ਕਮੀ ਤੋਂ ਬਾਅਦ ਹੁਣ ਟਾਟਾ ਸਕਾਈ ਦੇ ਐਚਡੀ ਬਾਕਸ ਦੀ ਕੀਮਤ 1499 ਰੁਪਏ ਤੇ ਐਸਡੀ ਸੈਟ-ਟੌਪ ਬਾਕਸ ਦੀ ਕੀਮਤ 1399 ਰੁਪਏ ਹੋ ਗਈ ਹੈ। ਪਿਛਲੇ ਮਹੀਨੇ ਕੰਪਨੀ ਦਾ ਐਚਡੀ ਸੈਟ-ਟੌਪ ਬਾਕਸ 1800 ਰੁਪਏ ਤੇ ਐਸਡੀ ਸੈਟ-ਟੌਪ ਬਾਕਸ 1600 ਰੁਪਏ ‘ਚ ਮਿਲ ਰਿਹਾ ਸੀ।

ਕੀਮਤਾਂ ‘ਚ ਇਸ ਕਮੀ ਤੋਂ ਬਾਅਦ ਟਾਟਾ ਸਕਾਈ ਸੈਟ-ਟੌਪ ਬਾਕਸ ਦੀ ਕੀਮਤ ਡਿਸ਼ ਟੀਵੀ ਦੇ ਬਾਰਾਬ ਹੋ ਗਈ ਹੈ। ਡਿਸ਼ ਟੀਵੀ ਦੇ ਐਚਡੀ ਬਾਕਸ ਦੀ ਕੀਮਤ 1590 ਤੇ ਐਸਡੀ ਬਾਕਸ ਦੀ ਕੀਮਤ 1490 ਰੁਪਏ ਹੈ।