ਨਵੀਂ ਦਿੱਲੀ: ਚੀਨੀ ਕੰਪਨੀ ਟੀਸੀਐਲ ਇਲੈਕਟ੍ਰਾਨਿਕਸ ਨੇ ਸ਼ਨੀਵਾਰ ਨੂੰ ਆਪਣੇ ਬ੍ਰਾਂਡ ਸਟੋਰ ਵਿੱਚ 85 ਇੰਚ ਦਾ P8M4 AI TV ਲਾਂਚ ਕੀਤਾ ਹੈ। ਭਾਰਤ ਵਿੱਚ ਇਸ ਦੀ ਕੀਮਤ 1 ਲੱਖ 99 ਹਜ਼ਾਰ ਰੁਪਏ ਹੈ। ਟੀਵੀ ਵਿੱਚ 4K UHD ਪੈਨਲ ਹੈ ਜੋ ਡੌਲਬੀ ਆਡੀਓ ਨੂੰ ਸਪੋਰਟ ਕਰੇਗਾ। ਇਹ ਟੀਵੀ ਐਂਡਰਾਇਡ 9 ਪਾਈ ਓਐਸ ਦੇ ਨਾਲ ਆਉਂਦਾ ਹੈ।
ਇਹ ਗੂਗਲ ਪਲੇ ਗੇਮਜ਼, ਗੂਗਲ ਪਲੇ ਮੂਵੀ ਤੇ ਯੂਟਿਊਬ ਦੇ ਸਰਵਿਸ ਪੈਕ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਨੈੱਟਫਲਿਕਸ ਤੇ ਹੋਰ ਐਪਸ ਵੀ ਮੌਜੂਦ ਹਨ। ਕੁਨੈਕਟੀਵਿਟੀ ਲਈ, ਬਲੂਟੁੱਥ 5.0, ਵਾਈ-ਫਾਈ 802.11 ਬੀ/ਜੀ/ਐਨ2ਟੀ2ਆਰ, ਈਥਰਨੈੱਟ ਨੈਟਵਰਕ ਆਦਿ ਸ਼ਾਮਲ ਕੀਤੇ ਗਏ ਹਨ।ਇਸ ਤੋਂ ਇਲਾਵਾ, ਕੰਪਨੀ ਪੀ8 ਸੀਰੀਜ਼ ਦੇ ਉਤਪਾਦਾਂ 'ਤੇ ਤਿੰਨ ਸਾਲ ਦੀ ਵਧੀ ਹੋਈ ਵਾਰੰਟੀ ਦੇ ਰਹੀ ਹੈ।
ਟੀਸੀਐਲ 24,990 ਵਿੱਚ 43 ਇੰਚ ਦੀ 43ਪੀ8ਬੀ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਸ 50-ਇੰਚ 50P8E ਨੂੰ 29,990 ਅਤੇ 55 ਇੰਚ 55P8 31,990 ਰੁਪਏ 'ਚ ਲੈ ਸਕਦੇ ਹਨ। ਇਸ ਤੋਂ ਇਲਾਵਾ ਟੀਸੀਐਲ ਦੀ ਟਾਪ-ਇਨ-ਲਾਈਨ 65 ਇੰਚ 65ਪੀ8 ਦੀ ਕੀਮਤ 49,990 ਰੁਪਏ ਹੈ ਤੇ 65-ਇੰਚ 65ਪੀ8ਈ ਦੀ ਕੀਮਤ 51,990 ਰੁਪਏ ਰੱਖੀ ਗਈ ਹੈ।