iPhone 16 Pro Price : ਐਪਲ ਦੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ iPhone 16 Pro 'ਤੇ ਵਿਜੇ ਸੇਲਜ਼ 'ਤੇ ਭਾਰੀ ਛੋਟ ਮਿਲ ਰਹੀ ਹੈ। ਜੇਕਰ ਤੁਸੀਂ ਆਈਫੋਨ ਦੇ ਸ਼ੌਕੀਨ ਹੋ ਤਾਂ ਇਹ ਆਫਰ ਸਿਰਫ਼ ਤੁਹਾਡੇ ਲਈ ਹੈ। ਇਸ ਫੋਨ ਨੂੰ ਐਪਲ ਨੇ ਸਤੰਬਰ 'ਚ ਗਲੋਟਾਈਮ ਈਵੈਂਟ 'ਚ ਲਾਂਚ ਕੀਤਾ ਸੀ। ਆਈਫੋਨ 16 ਪ੍ਰੋ ਦੀ ਸਕ੍ਰੀਨ ਦਾ ਆਕਾਰ ਛੋਟਾ ਹੈ, ਕਿਉਂਕਿ ਕੰਪਨੀ ਇਸ ਨੂੰ ਹੈਂਡੀ ਬਣਾਉਣਾ ਚਾਹੁੰਦੀ ਸੀ। ਜੇਕਰ ਤੁਸੀਂ ਇਸ ਫੋਨ ਨੂੰ ਘੱਟ ਕੀਮਤ 'ਤੇ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ।


ਆਈਫੋਨ 16 ਪ੍ਰੋ 'ਤੇ ਛੋਟ ਤੇ ਆਫਰ:
128GB ਸਟੋਰੇਜ ਵਾਲਾ iPhone 16 Pro ਵੇਰੀਐਂਟ 1,19,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਪਰ ਵਿਜੇ ਸੇਲਜ਼  (Vijay Sales) 'ਚ ਚੱਲ ਰਹੇ ਆਫਰ 'ਚ ਇਸ ਫਲੈਗਸ਼ਿਪ ਫੋਨ ਨੂੰ 1,16,300 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ HDFC ਬੈਂਕ ਕਾਰਡ ਹੈ ਤਾਂ ਤੁਹਾਨੂੰ ₹4,500 ਦਾ ਬੈਂਕ ਆਫਰ ਮਿਲੇਗਾ। ICICI 'ਤੇ ₹4,000 ਤੇ SBI ਬੈਂਕ ਕਾਰਡਾਂ 'ਤੇ 4,000 ਰੁਪਏ ਦੀ ਛੋਟ ਵੀ ਮਿਲੇਗੀ। ਇਸ ਤੋਂ ਬਾਅਦ ਫੋਨ ਦੀ ਕੀਮਤ 1,11,800 ਰੁਪਏ ਰਹਿ ਜਾਵੇਗੀ।



ਇਸ ਦੇ ਨਾਲ ਹੀ ਫਲਿੱਪਕਾਰਟ ਉਪਰ ਇਸ ਹੈਂਡਸੈੱਟ 'ਤੇ ਡਿਸਕਾਊਂਟ ਦੀ ਬਜਾਏ  60,600 ਰੁਪਏ ਦਾ ਐਕਸਚੇਂਜ ਆਫਰ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਪੁਰਾਣਾ ਫ਼ੋਨ ਹੈ, ਤਾਂ ਤੁਸੀਂ ਇਸ ਨੂੰ ਐਕਸਚੇਂਜ ਕਰਕੇ ਛੋਟ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਇਹ ਧਿਆਨ ਵਿੱਚ ਰਹੇ ਕਿ ਐਕਸਚੇਂਜ ਆਫਰ ਵਿੱਚ ਪੁਰਾਣੇ ਫੋਨ ਦੀ ਕੀਮਤ ਉਸ ਦੀ ਸਥਿਤੀ ਤੇ ਮਾਡਲ ਦੇ ਅਧਾਰ 'ਤੇ ਤੈਅ ਕੀਤੀ ਜਾਵੇਗੀ।


ਆਈਫੋਨ 16 ਪ੍ਰੋ ਦੇ ਫੀਚਰ:
ਆਈਫੋਨ 16 ਪ੍ਰੋ ਵਿੱਚ ਇੱਕ ਵੱਡਾ 6.3-ਇੰਚ ਸੁਪਰ ਰੈਟੀਨਾ XDR ਡਿਸਪਲੇਅ ਹੈ ਤੇ ਐਪਲ ਦੇ ਕਿਸੇ ਵੀ ਉਤਪਾਦ 'ਤੇ ਸਭ ਤੋਂ ਪਤਲੇ ਬੇਜ਼ਲ ਹਨ। ਇਸ ਦੀ ਸਕਰੀਨ ਮਜ਼ਬੂਤ ​​ਹੈ ਕਿਉਂਕਿ ਇਸ ਵਿੱਚ ਨਵੀਨਤਮ ਜਨਰੇਸ਼ਨ ਸਿਰੇਮਿਕ ਸ਼ੀਲਡ ਹੈ। ਨਵੇਂ ਆਈਫੋਨ 16 ਪ੍ਰੋ ਸਮਾਰਟਫੋਨ 'ਚ ਲੇਟੈਸਟ ਏ18 ਪ੍ਰੋ ਚਿਪਸੈੱਟ ਹੈ, ਜੋ 3-ਨੈਨੋਮੀਟਰ ਪ੍ਰਕਿਰਿਆ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਆਈਫੋਨ 16 ਪ੍ਰੋ ਮਾਡਲ ਵਿੱਚ 6-ਕੋਰ CPU ਅਤੇ GPU ਦੇ ਨਾਲ-ਨਾਲ 16-ਕੋਰ ਨਿਊਰਲ ਇੰਜਣ ਹੈ।



ਨਵੀਂ ਆਈਫੋਨ 16 ਪ੍ਰੋ ਸੀਰੀਜ਼ ਵਿੱਚ ਇੱਕ 48MP ਫਿਊਜ਼ਨ ਕੈਮਰਾ ਹੈ ਜੋ ਹੁਣ Dolby Vision ਵਿੱਚ 4K 120fps ਤੱਕ ਵੀਡੀਓ ਰਿਕਾਰਡ ਕਰ ਸਕਦਾ ਹੈ, ਜਿਸ ਨੂੰ ਇੱਕ ਸਮਾਰਟਫੋਨ 'ਤੇ ਸਭ ਤੋਂ ਉੱਚੇ ਰੈਜ਼ੋਲਿਊਸ਼ਨ ਤੇ ਫਰੇਮ ਰੇਟ ਦਾ ਸੁਮੇਲ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਨਵਾਂ 48MP ਅਲਟਰਾ-ਵਾਈਡ-ਐਂਗਲ ਲੈਂਸ ਵੀ ਹੈ ਜੋ ਵਾਈਡ-ਐਂਗਲ ਤੇ ਮੈਕਰੋ ਸ਼ਾਟਸ ਲਈ ਵਰਤਿਆ ਜਾ ਸਕਦਾ ਹੈ। Apple iPhone 16 Pro ਵਿੱਚ 5x ਟੈਲੀਫੋਟੋ ਲੈਂਸ ਹੈ।