ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Mi MiX2 ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ ਭਾਰਤ 'ਚ 35,999 ਰੁਪਏ ਰੱਖੀ ਗਈ ਹੈ। 17 ਅਕਤੂਬਰ ਦੁਪਹਿਰ 12 ਵਜੇ ਤੋਂ ਇਹ ਫਲੈਗਸ਼ਿਪ mi.com ਤੇ ਫਲਿਪਕਾਰਟ 'ਤੇ ਖਰੀਦਿਆ ਜਾ ਸਕੇਗਾ। ਇੰਡੀਆ 'ਚ ਇਸ ਵਿੱਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਮਾਡਲ ਨੂੰ ਲਾਂਚ ਕੀਤਾ ਗਿਆ ਹੈ। ਉੱਥੇ ਹੀ ਪਿਛਲੇ ਮਹੀਨੇ ਸ਼ਾਓਮੀ ਨੇ ਚੀਨ 'ਚ ਇਸ ਨੂੰ 6 ਜੀਬੀ ਤੇ ਸਪੈਸ਼ਲ ਐਡੀਸ਼ਨ 8 ਜੀਬੀ 'ਚ ਲਾਂਚ ਕੀਤਾ ਸੀ।

ਸਮਾਰਟਫੋਨ ਦਾ ਡਿਸਪਲੇ ਤੇ ਡਿਜ਼ਾਇਨ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ 'ਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਐਜ-ਟੂ-ਐਜ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਡਿਸਪਲੇ ਫੁੱਲ ਐਚਡੀ ਤੋਂ ਵੀ ਜ਼ਿਆਦਾ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। Mi MiX2 'ਚ ਸਨੈਪਡ੍ਰੈਗਨ 835 ਚਿਪਸੈਟ ਤੇ ਐਡ੍ਰੀਨੋ ਜੀਪੀਯੂ ਗ੍ਰਾਫਿਕ ਚਿਪ ਦਿੱਤੀ ਗਈ ਹੈ।

ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਸਮਾਰਟਫੋਨ ਦਿੱਤਾ ਗਿਆ ਹੈ ਜੋ ਡੁਅਲ ਟੋਨ ਫਲੈਸ਼ ਦੇ ਨਾਲ ਆਉਂਦਾ ਹੈ। ਸੈਲਫੀ ਵਾਸਤੇ 5 ਮੈਗਾਪਿਕਸਲ ਕੈਮਰਾ ਹੈ। ਬੈਟਰੀ 3400 ਐਮਏਐਚ ਹੈ। ਇਸ 'ਚ 3.5 ਐਮਐਮ ਦਾ ਆਡੀਓ ਜੈਕ ਹੈ, ਇਸ ਤੋਂ ਏਅਰਫੋਨ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ।