ਨਵੀਂ ਦਿੱਲੀ: ਸ਼ਿਓਮੀ ਦੇ ਮੀ ਬੈਂਡ ਦੇ ਫਿੱਟਨੈੱਸ ਟ੍ਰੈਕਸ ਨੂੰ ਸਪੋਰਟ ਕਰਨ ਵਾਲੇ Huami ਬੈਂਡ ਨੇ ਐਲਾਨ ਕੀਤਾ ਹੈ ਕਿ ਸ਼ਿਓਮੀ ਮੀ ਬੈਂਡ 4 ਨੂੰ ਆਉਣ ਵਾਲੇ ਮਹੀਨਿਆਂ ‘ਚ ਲੌਂਚ ਕੀਤਾ ਜਾ ਸਕਦਾ ਹੈ। ਐਲਾਨ ਹਾਓਮੀ ਦੇ ਚੀਫ ਫਾਈਨੈਸ਼ੀਅਲ ਅਫਸਰ David Cui ਨੇ ਕੀਤਾ। ਉਨ੍ਹਾਂ ਕਿਹਾ ਕਿ ਬੈਂਡ ਮਾਰਚ ਜਾਂ ਅਪ੍ਰੈਲ ‘ਚ ਲੌਂਚ ਕੀਤਾ ਜਾ ਸਕਦਾ ਹੈ।


ਕੀ ਹੋਣਗੇ ਫੀਚਰਸ?



ਮੀ ਬੈਂਡ 4 ‘ਚ ਉਹ ਫੀਚਰਸ ਦਿੱਤੇ ਜਾਣਗੇ ਜੋ ਇਸ ਤੋਂ ਪਹਿਲਾਂ ਕਿਸੇ ਵੀ ਬੈਂਡ ‘ਚ ਨਹੀਂ ਦਿੱਤੇ ਗਏ ਹਨ। Cui ਨੇ ਕਿਹਾ, “ਹਰ ਜਨਰੇਸ਼ਨ ‘ਚ ਅਸੀਂ ਕੁਝ ਵੱਖਰਾ ਸਿਖਦੇ ਹਾਂ ਤੇ ਫੇਰ ਚੰਗਾ ਕਰਦੇ ਹਾਂ। ਮੀ ਬੈਂਡ 3 ਸਾਲ 2018 ‘ਚ ਛਾਇਆ ਰਿਹਾ। ਹੁਣ ਮੀ ਬੈਂਡ 4 ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀ ਕਾਫੀ ਤਾਦਾਦ ‘ਚ ਵਿਕੇਗਾ।”

ਪਿਛਲੇ ਸਾਲ ਸਤੰਬਰ ‘ਚ ਲੌਂਚ ਹੋਏ ਮੀ ਬੈਂਡ 3, ਫਿੱਟਨੈੱਸ ਟ੍ਰੈਕਰ ‘ਚ 0.78 ਇੰਚ ਦਾ OLED ਡਿਸਪਲੇ, 110mAh Li-on ਪਾਲੀਮਰ ਬੈਟਰੀ ਜੋ 20 ਦਿਨ ਦਾ ਬੈਕਅੱਪ ਦਿੰਦੀ ਹੈ। ਬਲੂਟੂਥ 4.2 BLE ਕਨੈਕਟੀਵਿਟੀ ਅਤੇ 50 ਮੀਟਰ ਤਕ ਵਾਟਰ ਰਜ਼ਿਸਟੈਂਟ।

ਯੂਜ਼ਰਸ ਇਸ ‘ਚ ਸਮਾਂ ਤੇ ਸਟੈਪਸ ਨੂੰ ਕਾਉਂਟ ਕਰ ਸਕਦੇ ਹਨ ਤੇ ਨਾਲ ਹੀ ਕੈਲੋਰੀ, ਡਿਸਟੈਂਸ ਤੇ ਹਾਰਟ ਰੇਟ ਨੂੰ ਵੀ ਮਾਪ ਸਕਦੇ ਸੀ। ਕੁਝ ਹੋਰ ਫੀਚਰਸ ‘ਚ ਅਲਾਰਮ, ਸਟੌਪ ਵੌਚ, ਫਾਇੰਡ ਯੌਰ ਫੋਨ ਜਿਹੇ ਫੀਚਰ ਸ਼ਾਮਲ ਹਨ।