ਜਦ ਤੋਂ ਤੁਹਾਡੇ ਮੋਬਾਈਲ ਫ਼ੋਨ ਵਿੱਚ ਨਵੀਂਆਂ-ਨਵੀਂਆਂ ਐਪਸ ਆਉਣ ਲੱਗੀਆਂ ਹਨ, ਤਦ ਤੋਂ ਜ਼ਿੰਦਗੀ ਕੁਝ ਆਸਾਨ ਜਾਪਣ ਲੱਗ ਪਈ ਹੈ। ਇਹ ਪੰਜ ਐਪਸ ਤੁਹਾਡੇ ਫ਼ੋਨ ’ਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਆਓ ਜਾਣੀਏ, ਉਹ ਐਪਸ ਕਿਹੜੀਆਂ ਹਨ:


ਗੂਗਲ ਮੈਪ: ਗੂਗਲ ਮੈਪਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਇੱਕ ਤੋਂ ਦੂਜੀ ਜਗ੍ਹਾ ਦੀ ਯਾਤਰਾ ਕਰ ਸਕਦੇ ਹੋ। ਤੁਸੀਂ ਆਪਣੀ ਬਾਈਕ ਜਾਂ ਕਾਰ ਵਿੱਚ ਕਿਸੇ ਪੁਰਾਣੇ ਸਮਾਰਟਫ਼ੋਨ ਨੂੰ ਜੀਪੀਐਸ ਵਾਂਗ ਵਰਤ ਸਕਦੇ ਹੋ।

ਭੀਮ ਐਪ: ਇਸ ਐਪ ਨਾਲ ਤੁਸੀਂ ਕਿਸੇ ਨੂੰ ਵੀ ਆਸਾਨੀ ਨਾਲ ਪੈਸੇ ਭੇਜ ਸਕਦੇ ਹੋ। ਜੇ ਤੁਸੀਂ ਛੇਤੀ ਭੁਗਤਾਨ ਕਰਨਾ ਚਾਹੁੰਦੇ ਹੋ, ਤਾਂ QR ਸਕੈਨ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਦਿਆਂ ਤੁਹਾਨੂੰ ‘ਤੁਰੰਤ ਭੁਗਤਾਨ’ ਦੀ ਆਪਸ਼ਨ ਚੁਣਨੀ ਹੋਵੇਗੀ। ਇਸ ਨਾਲ ਕੀਤਾ ਲੈਣ-ਦੇਣ ਸੁਰੱਖਿਅਤ ਹੁੰਦਾ ਹੈ।

ਟਰੂ-ਕਾਲਰ ਐਪ: ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਨੂੰ ਆ ਰਿਹਾ ਕੋਈ ਅਣਜਾਣ ਫ਼ੋਨ ਕਿਸ ਦਾ ਹੈ, ਤਾਂ ਇਹ ਐਪ ਤੁਰੰਤ ਤੁਹਾਨੂੰ ਦੱਸ ਦਿੰਦੀ ਹੈ। ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਕਾੱਲ ਕਰਨ ਵਾਲਾ ਤੁਹਾਡਾ ਜਾਣਕਾਰ ਹੈ ਜਾਂ ਕੋਈ ਅਜਨਬੀ ਹੈ। ਇੰਝ ਤੁਸੀਂ ਧੋਖਾਧੜੀ ਵਾਲੀਆਂ ਕਾਲਜ਼ ਤੋਂ ਬਚ ਸਕਦੇ ਹੋ।

ਕਾਲ ਰਿਕਾਰਡਰ: ਜੇ ਤੁਹਾਡੇ ਮੋਬਾਇਲ ਵਿੱਚ ਪਹਿਲਾਂ ਤੋਂ ਕਾਲ-ਰਿਕਾਰਡਰ ਨਹੀਂ ਹੈ, ਤਾਂ ਤੁਸੀਂ ਇਹ ਐਪ ਵਰਤ ਸਕਦੇ ਹੋ। ਤੁਸੀਂ ਕੋਈ ਵੀ ਕਾੱਲ ਰਿਕਾਰਡ ਕਰ ਸਕਦੇ ਹੋ ਤੇ ਲੰਮੇ ਸਮੇਂ ਤੱਕ ਸੰਭਾਲ ਵੀ ਸਕਦੇ ਹੋ।

ਡੀਜੀ ਲੌਕਰ ਐਪ: ਡੀਜੀ ਲੌਕਰ ਐਪ ਨਾਲ ਤੁਸੀਂ ਆਪਣੇ ਜ਼ਰੂਰੀ ਦਸਤਾਵੇਜ਼ ਇੱਕ ਥਾਂ ਸੰਭਾਲ ਕੇ ਰੱਖ ਸਕਦੇ ਹੋ। ਇਸ ਨਾਲ ਤੁਸੀਂ ਕਦੇ ਵੀ ਆਪਣੇ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹੋ। ਕੋਈ ਵੀ ਦਸਤਾਵੇਜ਼ ਸਕੈਨ ਕਰ ਕੇ ਇਸ ਐਪ ਉੱਤੇ ਸਟੋਰ ਕੀਤਾ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904