ਨਵੀਂ ਦਿੱਲੀ: ਭਾਰਤ ’ਚ ਸਮਾਰਟਫ਼ੋਨ ਦਾ ਕ੍ਰੇਜ਼ ਨਿੱਤ ਵਧਦਾ ਹੀ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਘੱਟ ਪੈਸੇ ਖ਼ਰਚ ਕੇ ਵੱਧ ਤੋਂ ਵੱਧ ਫ਼ੀਚਰਜ਼ ਵਾਲੇ ਸਮਾਰਟਫ਼ੋਨ ਲੈਣ ਦੀ ਹੁੰਦੀ ਹੈ। ਲੋਕ ਹੁਣ 50 ਹਜ਼ਾਰ ਰੁਪਏ ਤੋਂ ਵੱਧ ਦੇ ਐਂਡ੍ਰਾਇਡ ਫ਼ੋਨ ਨੂੰ ਵੀ ਵਰਤਣ ਤੋਂ ਪਰਹੇਜ਼ ਨਹੀਂ ਕਰਦੇ। ਇਸੇ ਲਈ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿ 50 ਹਜ਼ਾਰ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਉਹ ਕਿਹੜੇ ਸਮਾਰਟਫ਼ੋਨ ਹਨ, ਜੋ ਤੁਸੀਂ ਆਸਾਨੀ ਨਾਲ ਪਸੰਦ ਕਰ ਸਕਦੇ ਹੋ:


ਵੀਵੋ X50 ਪ੍ਰੋ ਦੇ ਦਮਦਾਰ ਫ਼ੀਚਰਜ਼ ਤੁਹਾਨੂੰ ਆਪਣੇ ਵੱਲ ਖਿੱਚ ਸਕਦੇ ਹਨ। ਇਸ ਫ਼ੋਨ ਦੀ ਬਾਹਰੀ ਦਿੱਖ ਦੀ ਗੱਲ ਕਰੀਏ, ਤਾਂ ਇਹ ਕਾਫ਼ੀ ਪ੍ਰੀਮੀਅਮ ਹੈ ਤੇ ਵਜ਼ਨ ’ਚ ਵੀ ਹਲਕਾ ਹੈ। ਇਸ ਸਮਾਰਟਫ਼ੋਨ ’ਚ 6.56 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ, ਜੋ 90 ਹਰਟਜ਼ ਦੇ ਰੀਫ਼੍ਰੈਸ਼ ਰੇਟ ਨਾਲ ਆਉਂਦਾ ਹੈ। ਫ਼ੋਨ ’ਚ ਲੱਗਿਆ ਡਿਸਪਲੇਅ 1080 X 2376 ਪਿਕਸਲ ਰੈਜ਼ੋਲਿਯੂਸ਼ਨਜ਼ ਦਾ ਹੈ। ਇਸ ਸਮਾਰਟਫ਼ੋਨ ’ਚ Qualcomm Snapdragon 765G ਪ੍ਰੋਸੈੱਸਰ ਹੈ ਤੇ 8 ਜੀਬੀ LPDDR4X ਰੈਮ ਅਤੇ 256 ਜੀਬੀ ਸਟੋਰੇਜ ਨਾਲ ਆਉਦਾ ਹੈ। ਇਸ ਸਮਾਰਟਫ਼ੋਨ ਦੀ ਕੀਮਤ 49,990 ਰੁਪਏ ਹੈ।

Samsung Galaxy S20 FE ਵਿੱਚ ਸੁਪਰ AMOLED + Infinity-O ਡਿਸਪਲੇਅ ਪੈਨਲ ਦਿੱਤਾ ਗਿਆ ਹੈ। ਇਸ ਦੀ ਦਿੱਖ ਤੇ ਡਿਜ਼ਾਇਨ ਪਿੱਛੇ ਜਿਹੇ ਲਾਂਚ ਹੋਏ GALAXY NOTE 20+ ਵਰਗਾ ਹੈ। ਭਾਰਤ ਵਿੱਚ ਇਸ ਦੀ ਕੀਮਤ ਵੀ 49,999 ਰੁਪਏ ਹੈ।

ਇਨ੍ਹਾਂ ਤੋਂ ਇਲਾਵਾ ਵਨ–ਪਲੱਸ 8, ਓਪੋ ਰੇਨੋ 10x ਜ਼ੂਮ, ਵਨ ਪਲੱਸ 8T, ਸ਼ਿਆਓਮੀ ਮੀ 10 5G, ਵਨ–ਪਲੱਸ 8T, ਆਸੁਸ ROG ਫ਼ੋਨ-3, ਰੀਅਲਮੀ X50 ਪ੍ਰੋ 5G, ਵਨ ਪਲੱਸ 7ਟੀ ਅਤੇ ਸੈਮਸੰਗ ਗੈਲੇਕਸੀ ਐੱਸ 10 ਲਾਈਟ ਵੀ ਬਿਹਤਰ ਵਿਕਲਪ ਹੋ ਸਕਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904