ਨਵੀਂ ਦਿੱਲੀ: ਜੇ ਤੁਸੀਂ ਇਸ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਗੇਮਿੰਗ ਲਈ ਨਵਾਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 15 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਹੈ, ਤਾਂ ਤੁਹਾਡੇ ਲਈ ਬਾਜ਼ਾਰ 'ਚ ਬਹੁਤ ਸਾਰੇ ਆਪਸ਼ਨ ਮੌਜੂਦ ਹਨ। ਗੇਮਿੰਗ ਦੇ ਸ਼ੌਕੀਨਾਂ ਲਈ ਸਮਾਰਟਫੋਨ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਵੱਧ ਰੈਮ ਤੇ ਵੱਡੀ ਬੈਟਰੀ ਹੈ।


ਇਨ੍ਹਾਂ ਦੋਵਾਂ ਦੀ ਬਦੌਲਤ ਤੁਸੀਂ ਸਮਾਰਟਫੋਨ 'ਚ ਗੇਮ ਨੂੰ ਵਧੀਆ ਤਰੀਕੇ ਨਾਲ ਖੇਡ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਮਾਰਟਫ਼ੋਨਸ ਬਾਰੇ ਦੱਸ ਰਹੇ ਹਾਂ ਜੋ 6GB ਰੈਮ ਤੇ 6000mAh ਬੈਟਰੀ ਦੇ ਨਾਲ ਆਉਂਦੇ ਹਨ। ਆਓ ਅਜਿਹੇ ਸਮਾਰਟਫੋਨਸ 'ਤੇ ਇੱਕ ਨਜ਼ਰ ਮਾਰੀਏ -


Samsung Galaxy F22


Samsung Galaxy F22 ਸਮਾਰਟਫੋਨ 'ਚ 6.4 ਇੰਚ ਦੀ HD+ ਸੁਪਰ AMOLED ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ 700x1600 ਪਿਕਸਲ ਹੈ। ਇਹ ਫੋਨ ਐਂਡਰਾਇਡ 11 ਅਧਾਰਤ One UI 3.1 'ਤੇ ਕੰਮ ਕਰਦਾ ਹੈ। ਇਹ ਸਮਾਰਟਫੋਨ MediaTek Helio G80 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 1 ਟੀਬੀ ਤਕ ਵਧਾਇਆ ਜਾ ਸਕਦਾ ਹੈ।


ਫੋਟੋਗ੍ਰਾਫੀ ਲਈ Samsung Galaxy F22 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਸੈਕੰਡਰੀ ਕੈਮਰਾ 8 ਮੈਗਾਪਿਕਸਲ ਦਾ ਹੈ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਦੇ ਨਾਲ 2 ਮੈਗਾਪਿਕਸਲ ਦਾ ਅਲਟਰਾਵਾਇਡ ਸੈਂਸਰ ਦਿੱਤਾ ਗਿਆ ਹੈ। ਪਾਵਰ ਲਈ ਫੋਨ 'ਚ 6000mAh ਦੀ ਮਜ਼ਬੂਤ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਸ ਦੇ 6 GB ਰੈਮ ਅਤੇ 128 GB ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 14,499 ਰੁਪਏ ਹੈ।


Tecno Pova 2


Tecno Pova 2 ਸਮਾਰਟਫ਼ੋਨ 'ਚ 6.9 ਇੰਚ ਦੀ ਫੁੱਲ HD+ ਡਿਸਪਲੇਅ ਹੈ। ਇਹ ਫੋਨ ਐਂਡਰਾਇਡ 11 ਅਧਾਰਤ HiOS 'ਤੇ ਕੰਮ ਕਰੇਗਾ। ਪਰਫਾਰਮੈਂਸ ਲਈ ਆਕਟਾ-ਕੋਰ ਹੀਲੀਓ G85 an Octacore ਪ੍ਰੋਸੈਸਰ ਦਿੱਤਾ ਗਿਆ ਹੈ। ਫ਼ੋਨ 'ਚ 6GB ਰੈਮ 128GB ਸਟੋਰੇਜ ਹੈ। ਟੈਕਨੋ ਪੋਵਾ 2 ਸਮਾਰਟਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 2MP ਮੈਕਰੋ ਲੈਂਜ਼, 2MP ਡੈਪਥ ਸੈਂਸਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 7,000mAh ਦੀ ਮਜ਼ਬੂਤ ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਸ ਦੀ ਕੀਮਤ 12,499 ਰੁਪਏ ਹੈ।

POCO M3


POCO M3 ਸਮਾਰਟਫ਼ੋਨ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 6.53-ਇੰਚ FHD+ ਡਿਸਪਲੇਅ ਹੈ, ਜਿਸ ਦੀ ਸਟੈਂਡਰਡ ਰਿਫਰੈਸ਼ ਰੇਟ 60Hz ਹੈ। ਫੋਨ 'ਚ ਸਨੈਪਡ੍ਰੈਗਨ 662 ਪ੍ਰੋਸੈਸਰ ਮਿਲੇਗਾ। POCO M3 ਐਂਡਰਾਇਡ 10 'ਤੇ ਅਧਾਰਤ MIUI 12 ਦੇ ਨਾਲ ਆਉਂਦਾ ਹੈ। ਫ਼ੋਨ ਨੂੰ ਮਜ਼ਬੂਤ ਬਣਾਉਣ ਲਈ ਇਸ ਵਿੱਚ 6000mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। POCO M3 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 48 MP ਪ੍ਰਾਇਮਰੀ ਕੈਮਰਾ, 2 MP ਡੈਪਥ ਅਤੇ 2 MP ਮੈਕਰੋ ਲੈਂਜ਼ ਹਨ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ 4G LTE, dual-band WI-Fi, Bluetooth 5.0, GPS ਅਤੇ USB Type-C port ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਦੇ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਨਵੀਂ ਕੀਮਤ 12,999 ਹੈ।


Redmi 9 Power


Redmi 9 Power 'ਚ 6.53 ਇੰਚ ਦੀ ਫੁੱਲ-HD+ ਡਾਟ ਨੌਚ ਡਿਸਪਲੇ ਹੈ. ਫ਼ੋਨ ਨਵੀਨਤਮ MIUI 12 ਆਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ। ਇਹ ਫ਼ੋਨ Qualcomm Snapdragon 662 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਨੋਟ 9 4G ਦਾ ਰੀਬੈਜਡ ਵਰਜਨ ਹੈ। ਕੰਪਨੀ ਨੇ ਇਸ ਨੂੰ ਹਾਲ ਹੀ ਵਿੱਚ ਚੀਨ ਵਿੱਚ ਲਾਂਚ ਕੀਤਾ ਹੈ। ਇਸ ਫੋਨ 'ਚ ਤੁਹਾਨੂੰ ਡਿਊਲ ਨੈਨੋ ਸਿਮ ਪੋਰਟ ਮਿਲੇਗਾ। ਇਸ ਫੋਨ 'ਚ 6000mAh ਦੀ ਪਾਵਰਫੁੱਲ ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ, ਅਲਟਰਾ-ਵਾਈਡ-ਐਂਗਲ ਲੈਂਸ, 2 ਮੈਗਾਪਿਕਸਲ ਦਾ ਮੈਕਰੋ ਸ਼ੂਟਰ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 10,999 ਰੁਪਏ ਹੈ।