ਨਵੀਂ ਦਿੱਲੀ: ਦੀਵਾਲੀ 'ਤੇ ਸ਼ੁਭਕਾਮਨਾਵਾਂ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਉਧਰ ਦੀਵਾਲੀ ‘ਤੇ ਆਪਣੇ ਖਾਸ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਸ਼ ਕਰਨ ਲਈ WhatsApp ਆਪਣੇ ਯੂਜ਼ਰਸ ਲਈ ਦੀਵਾਲੀ ਥੀਮ ਬੇਸਡ ਐਨੀਮੇਟਡ ਸਟਿੱਕਰ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਯੂਜ਼ਰਸ ਵ੍ਹੱਟਸਐਪ ‘ਤੇ ਆਪਣਾ ਪਰਸਨਲ ਸਟੀਕਰ ਬਣਾ ਕੇ ਦੀਵਾਲੀ ਵਿਸ਼ ਕਰ ਸਕਦੇ ਹੋ। ਇਸਦੇ ਲਈ WhatsApp ਇੱਕ ਸੈਂਪਲ ਐਪ ਪ੍ਰੋਵਾਈਡ ਕਰਦਾ ਹੈ। ਨਾਲ ਹੀ ਤੁਸੀਂ ਸਟਿੱਕਰ ਬਣਾਉਣ ਲਈ ਥਰਡ ਪਾਰਟੀ ਐਪ ਦੀ ਮਦਦ ਵੀ ਲੈ ਸਕਦੇ ਹੋ।

ਸਭ ਤੋਂ ਜ਼ਿਆਦਾ ਐਨੀਮੇਟਡ ਸਟੀਕਰ ਵ੍ਹੱਟਸਐਪ 'ਤੇ ਕਮਿਊਨਿਕੇਸ਼ਨ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਲਈ ਵ੍ਹੱਟਸਐਪ ਨੇ ਦੀਵਾਲੀ ਮੌਕੇ ਇਹ ਖਾਸ ਐਨੀਮੇਟਡ ਸਟਿੱਕਰਾਂ ਨੂੰ ਲਾਂਚ ਕੀਤਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ।

ਸਟਿੱਕਰਾਂ ਨੂੰ ਡਾਊਨਲੋਡ ਕਰਨ ਲਈ ਇਨ੍ਹਾਂ ਸਟੈਪਸ ਦੀ ਪਾਲਣਾ ਕਰੋ:

  • ਜੇ ਤੁਹਾਡਾ ਵ੍ਹੱਟਸਐਪ ਅਪਡੇਟ ਨਹੀਂ ਹੈ ਤਾਂ ਪਹਿਲਾਂ ਇਸ ਨੂੰ ਅਪਡੇਟ ਕਰੋ।

  • ਇਸ ਤੋਂ ਬਾਅਦ ਜਿਸ ਨੂੰ ਤੁਸੀਂ ਦੀਵਾਲੀ ਸਟਿੱਕਰ ਭੇਜਣਾ ਚਾਹੁੰਦੇ ਹੋ ਉਸ ਦੀ ਚੈਟ ਓਪਨ ਕਰ ਕੇ ਸਟਿੱਕਰ ਆਈਕਨ 'ਤੇ ਕਲਿੱਕ ਕਰੋ।

  • iOS ਪਲੇਟਫਾਰਮ 'ਤੇ ਇਹ ਟੈਕਸਟ ਬਾਰ ਦੇ ਸੱਜੇ ਪਾਸੇ ਮਿਲੇਗਾ, ਜਦੋਂ ਕਿ ਐਂਡਰਾਇਡ 'ਤੇ ਸਟਿੱਕਰ ਆਈਕਨ GIF ਆਪਸ਼ਨ ਤੋਂ ਬਾਅਦ ਆਉਂਦਾ ਹੈ।

  • ਹੁਣ ਸਟਿੱਕਰ ਆਈਕਨ ਦੀ ਚੋਣ ਕਰੋ ਅਤੇ ਪਲੱਸ ਚਿੰਨ੍ਹ ‘ਤੇ ਕਲਿੱਕ ਕਰੋ।

  • ਅਜਿਹਾ ਕਰਨ ਤੋਂ ਬਾਅਦ ਤੁਸੀਂ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਸਟਿੱਕਰ ਪੈਕ 'ਤੇ ਕਲਿੱਕ ਕਰੋ ਅਤੇ ਡਾਉਨਲੋਡ ਕਰੋ ਤੇ ਇਸ ਨੂੰ ਸ਼ੇਅਰ ਕਰੋ।


ਇਸ ਤਰ੍ਹਾਂ ਬਣਾਓ ਆਪਣੇ ਖੁਦ ਦੇ ਸਟਿੱਕਰ:

  • ਆਪਣੇ ਸਟਿੱਕਰ ਬਣਾਉਣ ਲਈ, ਪਹਿਲਾਂ ਗੂਗਲ ਪਲੇ ਸਟੋਰ 'ਤੇ ਜਾਉ ਅਤੇ ਸਟਿੱਕਰ ਮੇਕਰ ਨੂੰ ਡਾਉਨਲੋਡ ਕਰੋ।

  • ਇਸ ਤੋਂ ਬਾਅਦ ਹੈਪੀ ਦੀਵਾਲੀ ਦੀਆਂ ਤਸਵੀਰਾਂ ਡਾਊਨਲੋਡ ਕਰੋ।

  • ਹੁਣ ਸਟਿੱਕਰ ਮੇਕਰ ਐਪ ਖੋਲ੍ਹੋ ਅਤੇ ਫਿਰ Create a new sticker pack ‘ਤੇ ਕਲਿਕ ਕਰੋ।

  • ਆਪਣੇ ਕਸਟਮ ਸਟਿੱਕਰ ਪੈਕ 'ਤੇ ਆਪਣਾ ਨਾਂ ਲਿਖੋ ਅਤੇ ਫਿਰ ਐਡ ਸਟਿੱਕਰ 'ਤੇ ਕਲਿੱਕ ਕਰੋ।

  • ਆਪਣੀ ਗੈਲਰੀ ਤੋਂ ਤਸਵੀਰਾਂ ਦੀ ਚੋਣ ਕਰੋ ਅਤੇ ਆਪਣੀਆਂ ਜ਼ਰੂਰਤਾਂ ਮੁਤਾਬਕ ਕਸਟਮਾਈਜ਼ ਕਰੋ।

  • ਇਸ ਤੋਂ ਬਾਅਦ ਪਬਲਿਸ਼ ਸਟਿੱਕਰ ਪੈਕ 'ਤੇ ਕਲਿੱਕ ਕਰੋ। ਤੁਹਾਡੇ ਵਲੋਂ ਕਸਟਮਾਈਜ਼ ਸਟਿੱਕਰ ਤੁਹਾਨੂੰ WhatsApp ਸਟਿੱਕਰ ਲਾਇਬ੍ਰੇਰੀ ਵਿੱਚ ਸ਼ੋਅ ਕਰਨਗੇ। ਜਿੱਥੋਂ ਤੁਸੀਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904