ਭਾਰਤ ਵਿਚ ਆਈਫੋਨ 12 ਮਿੰਨੀ(iPhone 12 Mini) ਅਤੇ ਆਈਫੋਨ 12 ਪ੍ਰੋ ਮੈਕਸ (iPhone 12 Pro Max) ਦੀ ਵਿਕਰੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਪ੍ਰੀ-ਬੁਕਿੰਗ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ। ਇਹ ਆਈਓਐਸ 14 'ਤੇ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਸਮਾਰਟਫੋਨ 'ਤੇ ਆਫਰਸ ਦਿੱਤੇ ਜਾ ਰਹੇ ਹਨ। ਐਚਡੀਐਫਸੀ ਬੈਂਕ ਦੇ ਨਾਲ ਫੋਨ 'ਤੇ ਬਹੁਤ ਸਾਰੇ ਵਧੀਆ ਆਫਰਸ ਹਨ।
ਮਿਲ ਰਹੇ ਇਹ ਆਫਰਸ:
ਆਈਫੋਨ 12 ਮਿਨੀ 'ਤੇ 22,000 ਅਤੇ ਆਈਫੋਨ 12 ਪ੍ਰੋ ਮੈਕਸ 'ਤੇ 34,000 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਜੇ ਤੁਸੀਂ ਐਚਡੀਐਫਸੀ ਕ੍ਰੈਡਿਟ ਕਾਰਡ ਨਾਲ ਆਈਫੋਨ 12 ਮਿਨੀ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 6,000 ਰੁਪਏ ਤਕ ਦੀ ਛੂਟ ਮਿਲੇਗੀ। ਇਸ ਤੋਂ ਇਲਾਵਾ ਆਈਫੋਨ 12 ਪ੍ਰੋ ਮੈਕਸ 'ਤੇ 5,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਨਾਲ ਹੀ, ਐਚਡੀਐਫਸੀ ਡੈਬਿਟ ਕਾਰਡ 'ਤੇ 1,500 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ।
ਆਈਫੋਨ 12 ਮਿਨੀ ਅਤੇ ਆਈਫੋਨ 12 ਪ੍ਰੋ ਮੈਕਸ ਮੈਕਸ ਦੀ ਕੀਮਤ:
ਆਈਫੋਨ 12 ਮਿਨੀ ਦੀ ਸ਼ੁਰੂਆਤੀ ਕੀਮਤ 64GB ਸਟੋਰੇਜ ਵੇਰੀਐਂਟ ਲਈ 64,000 ਰੁਪਏ ਹੈ। ਇਸ ਦੇ ਨਾਲ ਹੀ ਆਈਫੋਨ 12 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 128 ਜੀਬੀ ਸਟੋਰੇਜ ਵੇਰੀਐਂਟ 'ਤੇ 1,29,900 ਰੁਪਏ ਹੈ। ਅਮਰੀਕਾ ਦੇ ਮੁਕਾਬਲੇ, ਇਹ ਫੋਨ ਭਾਰਤ ਵਿੱਚ ਥੋੜੇ ਮਹਿੰਗੇ ਹਨ।