ਨਵੀਂ ਦਿੱਲੀ: ਹਾਲ ਹੀ ਵਿੱਚ ਵਟਸਐਪ ਨੇ ਨਵਾਂ ਫੀਚਰ ਲਾਂਚ ਕੀਤਾ ਹੈ ਜੋ ਤੁਹਾਨੂੰ ਸ਼ਰਮਿੰਦਗੀ ਤੋਂ ਬਚਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਮੀਡੀਆ ਨੂੰ ਫੋਨ ਦੀ ਗੈਲਰੀ ਵਿੱਚ ਜਾਣੋਂ ਰੋਕਿਆ ਜਾ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਫੋਨ ਕਿਸੇ ਦੇ ਹੱਥ ਲੱਗ ਜਾਂਦਾ ਹੈ ਤੇ ਤੁਹਾਡੀ ਕੋਈ ਪ੍ਰਾਈਵੇਟ ਫੋਟੋ ਦੂਜੇ ਵੇਖ ਲੈਂਦੇ ਹਨ ਜਿਸ ਕਰਕੇ ਤੁਹਾਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ।

 

ਇਸ ਫੀਚਰ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਵਟਸਐਪ ਦੀਆਂ ਸੈਟਿੰਗਸ ਖੋਲ੍ਹਣੀਆਂ ਪੈਣਗੀਆਂ ਤੇ ਚੈਟ ’ਤੇ ਕਲਿੱਕ ਕਰਨੀ ਪਏਗੀ। ਇਸ ਦੇ ਬਾਅਦ ਇੱਕ ਨਵੀਂ ਆਪਸ਼ਨ ਖੁੱਲ੍ਹੇਗੀ ਜਿਸ ਨੂੰ ਮੀਡੀਆ ਵਿਜ਼ੀਬਿਲਟੀ ਕਹਿੰਦੇ ਹਨ। ਇਸ ਨੂੰ ਬੰਦ ਕਰਦਿਆਂ ਹੀ ਕੋਈ ਵੀ ਵਾੱਟਸਐਪ ਮੀਡੀਆ ਫੋਨ ਦੀ ਗੈਲਰੀ ਵਿੱਚ ਨਹੀਂ ਦਿਖੇਗਾ। ਜੇ ਮੀਡੀਆ ਨੂੰ ਗੈਲਰੀ ਵਿੱਚ ਦਿਖਾਉਣਾ ਚਾਹੁੰਦੇ ਹੋ ਤੋਂ ਇਸ ਆਪਸ਼ਨ ਨੂੰ ਆਨ ਵੀ ਕੀਤਾ ਜਾ ਸਕਦਾ ਹੈ।

 

ਇਸ ਦੇ ਇਲਾਵਾ Whatsapp ਜਲ਼ਦੀ ਹੀ ਇੱਕ ਹੋਰ ਫੀਚਰ ਲਾਂਚ ਕਰੇਗਾ ਜਿਸ ਨੂੰ ਸਟਿੱਕਰ ਰੀਐਕਸ਼ਨ ਦੇ ਨਾਂ ਨਾਲ ਜਾਣਿਆ ਜਾਏਗਾ।  ਵਿੰਡੋ ਦੇ ਕੋਨੇ ਵਿੱਚ ਇੱਕ ਦਿਲ ਸ਼ੇਪ ਦਾ ਆਈਕਨ ਬਣਿਆ ਹੋਏਗਾ ਜਿਸ ਨਾਲ ਸਾਰੀਆਂ ਕੈਟੇਗਰੀਜ਼ ਵੇਖੀਆਂ ਜਾ ਸਕਦੀਆਂ ਹਨ। WABetainfo ਦੀ ਰਿਪੋਰਟ ਵਿੱਚ ਸਟਿੱਕਰਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ।