ਨਵੀਂ ਦਿੱਲੀ: ਗੂਗਲ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਐਪਸ ਲਿਆਉਂਦਾ ਹੈ, ਜਾਂ ਆਪਣੇ ਪੁਰਾਣੇ ਐਪਲੀਕੇਸ਼ਨਜ਼ ਨੂੰ ਬਦਲਦਾ ਰਹਿੰਦਾ ਹੈ। ਇਸ ਵਾਰ ਗੂਗਲ ਨੇ ਆਪਣੇ ਫੋਟੋ ਐਪ ਨੂੰ ਅਪਡੇਟ ਕਰਕੇ ਇਕ ਨਵੀਂ ਫੀਚਰ ਲਿਆਂਦੀ ਹੈ, ਜੋ ਕਾਫ਼ੀ ਦਿਲਚਸਪ ਲੱਗ ਰਹੀ ਹੈ। ਦਰਅਸਲ, ਗੂਗਲ ਨੇ ਆਪਣੀ ਫੋਟੋ ਤੇ ਵੀਡੀਓ ਐਪ ਨੂੰ ਅਪਡੇਟ ਕੀਤਾ ਹੈ ਤੇ ਇਸ ਵਿੱਚ ਇਕ ਨਵੀਂ ਫੀਚਰ ਦਿੱਤੀ ਹੈ, ਜਿਸ ਵਿੱਚ ਯੂਜ਼ਰ ਇਸ ਨੂੰ ਸੇਵ ਜਾਂ ਕਿਸੇ ਨੂੰ ਭੇਜਣ ਤੋਂ ਪਹਿਲਾਂ ਇਸ 'ਤੇ ਡਰਾਅ ਜਾਂ ਐਡੀਟਿੰਗ ਕਰ ਸਕਣਗੇ।


ਗੂਗਲ ਦੇ ਮਾਰਕਅਪ ਟੂਲ ਵਿੱਚ ਬਹੁਤ ਸਾਰੀਆਂ ਫੀਚਰਸ ਹਨ। ਇਹ ਟੂਲ ਗੂਗਲ ਦੇ ਐਡੀਟਿੰਗ ਸਾਫਟਵੇਅਰ ਦੁਆਰਾ ਲੱਭ ਜਾਏਗਾ। ਇਸ ਟੂਲ ਵਿੱਚ ਫੋਟੋ ਐਡਿਟ ਕਰਨ ਲਈ ਬਹੁਤ ਸਾਰੇ ਵਿਕਲਪ ਹਨ। ਇਸ ਟੂਲ ਵਿੱਚ ਮਾਰਕਰ ਤੇ ਬੁਰਸ਼ ਵਰਗੀਆਂ ਦੋ ਸ਼ਾਨਦਾਰ ਫੀਰਚਸ ਹਨ, ਜੋ ਫੋਟੋ ਨੂੰ ਹੋਰ ਬਿਹਤਰ ਬਣਾਉਂਦੇ ਹਨ। ਇਸ ਦੇ ਨਾਲ ਹੀ ਇਸ ਵਿਚ ਕਈ ਲਾਈਨਾਂ ਤੇ ਰੰਗ ਸ਼ਾਮਲ ਕੀਤੇ ਗਏ ਹਨ। ਗੂਗਲ ਨੇ ਇਸ ਟੂਲ ਵਿਚ ਸੱਤ ਰੰਗਾਂ ਦੇ ਵਿਕਲਪ ਦਿੱਤੇ ਹਨ, ਜਿਸ ਵਿੱਚ ਬਲੈਕ, ਨੀਲਾ, ਲਾਲ, ਚਿੱਟਾ, ਜਾਮਨੀ, ਪੀਲਾ ਤੇ ਹਰੇ ਰੰਗ ਸ਼ਾਮਲ ਹਨ।


ਗੂਗਲ ਨੇ ਫੋਟੋ ਨੂੰ ਐਡਿਟ ਕਰਨ ਲਈ ਇਸ ਟੂਲ ਵਿੱਚ ਫਿਲਟਰ, ਬ੍ਰਾਈਟ ਕੰਟ੍ਰਾਸਟ ਐਡਜਸਟਮੈਂਟ ਤੇ ਕਰਾਪ ਦੇ ਤਿੰਨ ਵਿਕਲਪ ਦਿੱਤੇ ਹਨ। ਪਹਿਲਾਂ ਇਹ ਫੀਚਰ ਸਿਰਫ ਐਂਡਰਾਇਡ ਦੇ ਕੁਝ ਯੂਜ਼ਰਸ ਲਈ ਹੀ ਸੀ, ਪਰ ਬਾਅਦ ਵਿੱਚ ਇਹ ਸਭ ਲਈ ਉਪਲੱਬਧ ਕਰ ਦਿੱਤੀ ਗਈ ਸੀ। ਗੂਗਲ ਨੇ ਇਸ ਮਹੀਨੇ ਇਸ ਐਪ ਵਿੱਚ ਇੱਕ ਹੋਰ ਇਮੇਜ ਦੀ ਜਾਣਕਾਰੀ ਲਈ ਇੱਕ ਸ਼ਾਰਟਕੱਟ ਫੀਚਰ ਵੀ ਦਿੱਤਾ ਸੀ। ਫੋਟੋ ਦੇ ਸੱਜੇ ਪਾਸੇ, ਤਿੰਨ ਬਿੰਦੀਆਂ ਦਿੱਤੀਆਂ ਗਈਆਂ ਹਨ, ਜਿਸ 'ਤੇ ਕਲਿੱਕ ਕਰਕੇ ਫੋਟੋ ਦੀ ਜਾਣਕਾਰੀ ਲਈ ਜਾ ਸਕਦੀ ਹੈ।