ਜਲਦ ਆ ਰਹੀਆਂ ਇਹ ਧਮਾਕੇਦਾਰ 3 ਸੇਡਾਨ ਕਾਰਾਂ
ਏਬੀਪੀ ਸਾਂਝਾ | 05 Oct 2016 01:43 PM (IST)
ਨਵੀਂ ਦਿੱਲੀ: ਭਾਰਤੀ ਆਟੋ ਸੈਕਟਰ ਦੇ ਸਾਲ 2016 ਦੇ ਸ਼ੁਰੂਆਤੀ ਨੌਂ ਮਹੀਨੇ ਬਹੁਤ ਠੀਕ-ਠਾਕ ਰਹੇ। ਸਾਲ ਦੀ ਸ਼ੁਰੂਆਤ ਵਿੱਚ 2000 ਸੀ.ਸੀ. ਤੋਂ ਜ਼ਿਆਦਾ ਪਾਵਰ ਵਾਲੀਆਂ ਡੀਜ਼ਲ ਗੱਡੀਆਂ 'ਤੇ ਲੱਗੇ ਬੈਨ ਕਾਰਨ ਕੰਪਨੀਆਂ ਨੂੰ ਕਾਫੀ ਨੁਕਸਾਨ ਹੋਇਆ ਪਰ ਹੌਲੀ-ਹੌਲੀ ਗੱਡੀਆਂ ਦੀ ਵਿਕਰੀ ਨੇ ਰਫਤਾਰ ਫੜ ਲਈ। ਹੁਣ ਇਸ ਸਾਲ ਦੇ ਲੰਘਣ ਵਿੱਚ ਤਿੰਨ ਮਹੀਨੇ ਹੀ ਬਚੇ ਹਨ। ਅਜਿਹੇ ਵਿੱਚ ਨਵੇਂ ਸਾਲ ਦੇ ਆਉਣ ਤੇ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਸਾਰਿਆਂ ਕੰਪਨੀਆਂ ਨੇ ਤਿਆਰੀ ਕਰ ਲਈ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਟਾਪ-3 ਸੇਡਾਨ ਗੱਡੀਆਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਅਗਲੇ ਤਿੰਨ ਮਹੀਨਿਆਂ ਵਿੱਚ ਲਾਂਚ ਹੋਣਗੀਆਂ। ਵੋਲਵੋ ਐਸ-90 ਇਹ ਸਲੀਡਿਸ਼ ਲਗਜ਼ਰੀ ਕਾਰ ਵੋਲਵੋ ਦੀ ਫਲੈਗਸ਼ਿਪ ਸੇਡਾਨ ਹੈ। ਇਸ ਨੂੰ ਇਸ ਸਾਲ ਦੇ ਆਖਰ ਤੱਕ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਦਾ ਮੁਕਾਬਲਾ ਬੀ.ਐਮ.ਡਬਲਯੂ-5 ਸੀਰੀਜ਼, ਮਰਸਡੀਜ਼ ਈ-ਕਲਾਸ ਤੇ ਆਡੀ ਏ-6 ਤੋਂ ਹੋਵੇਗਾ।ਵੋਲਵੋ ਦੀ ਨਵੀਂ ਡਿਜ਼ਾਇਨ ਥੀਮ 'ਤੇ ਬਣੀ ਐਸ-90 ਵੇਖਣ ਵਿੱਚ ਬਹੁਤ ਸ਼ਾਰਪ ਤੇ ਆਕਰਸ਼ਕ ਹੈ। ਇਸ ਦੇ ਅੱਗੇ ਵੱਲ ਵਰਟੀਕਲ ਬਲੈਕ ਵਾਲੀ ਗ੍ਰਿਲ ਤੇ ਥਾਰ ਹੈਮਰ ਡਿਜ਼ਾਇਨ ਵਾਲੇ ਐਲ.ਈ.ਡੀ. ਹੈੱਡਲੈਂਪਸ ਦਿੱਤੇ ਗਏ ਹਨ। ਖੂਬਸੂਰਤ ਡਿਜ਼ਾਇਨ ਲਈ ਇਸ ਨੂੰ 'ਪ੍ਰੋਡਕਸ਼ਨ ਕਾਰ ਡਿਜ਼ਾਇਨ ਆਫ ਦਿ ਈਅਰ' ਐਵਾਰਡ ਮਿਲ ਚੁੱਕਿਆ ਹੈ। ਇੰਟੀਰੀਅਰ ਡੈਸ਼ਬੋਰਡ 'ਤੇ ਵੱਡੀ ਟੱਚਸਕਰੀਨ ਦਿੱਤੀ ਗਈ ਹੈ ਜਿਸ ਵਿੱਚ ਕੁਝ ਮਿਊਜਿਕ ਤੇ ਏ.ਸੀ. ਬਟਨ ਹੋਣਗੇ। ਹੌਂਡਾ ਅਕਾਰਡ ਇਹ ਹੌਂਡਾ ਦੀ ਪ੍ਰੀਮੀਅਮ ਲਗਜ਼ਰੀ ਸੇਡਾਨ ਹੈ ਜਿਸ ਨੂੰ ਪਹਿਲੀ ਪਾਰੀ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ। ਭਾਰਤ ਵਿੱਚ ਹੁਣ ਜਲਦੀ ਹੀ ਇਸ ਦੀ ਵਾਪਸੀ ਹੋਣ ਵਾਲੀ ਹੈ। ਨਵੀਂ ਹੌਂਡਾ ਅਕਾਰਡ ਦਾ ਮੁਕਾਬਲਾ ਟੋਇਟਾ ਕੈਮਰੀ ਹਾਈਬ੍ਰਿਡ ਤੇ ਨਵੀਂ ਸਕੋਡਾ ਸੁਪਰਬ ਨਾਲ ਹੋਵੇਗਾ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਪੈਟਰੋਲ ਤੇ ਹਾਈਬ੍ਰਿਡ ਰੂਪ ਵਿੱਚ ਉਤਾਰਿਆ ਜਾਵੇਗਾ। ਇਸ ਵਿੱਚ 2.0 ਲੀਟਰ ਦਾ ਪੈਟਰੋਲ ਇੰਜ਼ਨ ਮਿਲੇਗਾ। ਨਾਲ ਹੀ ਇੱਕ ਇਲੈਕਟ੍ਰਿਕ ਮੋਟਰ ਵੀ ਲੱਗੀ ਹੋਵੇਗੀ। ਇਨ੍ਹਾਂ ਦੋਹਾਂ ਦੀ ਇਕੱਠੀ ਪਾਵਰ 215 ਪੀ.ਐਸ. ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਇਸ ਦਾ ਮਾਈਲੇਜ਼ 20 ਕਿਲੋਮੀਟਰ ਪ੍ਰਤੀ ਲੀਟਰ ਹੈ। ਭਾਰਤ ਵਿੱਚ ਵੀ ਇਸ ਦਾ ਮਾਈਲੇਜ਼ ਇਨ੍ਹਾਂ ਹੀ ਰਹੇਗਾ। ਫਾਕਸਵੇਗਨ ਐਮੀਓ ਡੀਜ਼ਲ ਫਾਕਸਵੈਗਨ ਨੇ ਆਪਣੀ ਪਹਿਲੀ 'ਮੇਡ ਇਨ ਇੰਡੀਆ' ਕਾਮਪੈਕਟ ਸੇਡਾਨ ਐਮੀਓ ਦਾ ਪੈਟਰੋਲ ਵਰਜ਼ਨ ਤਾਂ ਪਹਿਲਾ ਹੀ ਲਾਂਚ ਕਰ ਦਿੱਤਾ ਸੀ। ਹੁਣ ਕੰਪਨੀ ਇਸ ਦੇ ਡੀਜ਼ਲ ਰੂਪ ਨੂੰ ਉਤਾਰਨ ਜਾ ਰਹੀ ਹੈ। ਡੀਜ਼ਲ ਇੰਜਨ ਵਾਲੀ ਐਮੀਓ ਸੇਡਾਨ ਨੂੰ 27 ਸਤੰਬਰ ਨੂੰ ਲਾਂਚ ਕੀਤਾ ਗਿਆ ਹੈ। ਇਸ ਵਿੱਚ ਫਾਕਸਵੈਗਨ ਪੋਲੋ ਵਾਲਾ 1.5 ਲੀਟਰ ਦਾ ਟੀ.ਡੀ.ਆਈ. ਡੀਜ਼ਲ ਇੰਜ਼ਨ ਹੈ।