ਨਵੀਂ ਦਿੱਲੀ: ਲਗਾਤਾਰ ਵਧਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਰਕੇ ਹੁਣ ਇਲੈਕਟ੍ਰਾਨਿਕ ਕਾਰਾਂ ਦਾ ਯੁੱਗ ਆਉਣ ਵਾਲਾ ਹੈ। ਟਿਓਟਾ ਨੇ ਐਲਾਨ ਕੀਤਾ ਹੈ ਕਿ ਇਹ ਸਾਲ 2020 ਤੱਕ 10 ਇਲੈਕਟ੍ਰੋਨਿਕ ਕਾਰਾਂ ਲਿਆਏਗੀ। ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਕਾਰਾਂ ਨੂੰ ਭਾਰਤ ਤੋਂ ਇਲਾਵਾ ਚੀਨ, ਜਾਪਾਨ, ਅਮਰੀਕਾ ਤੇ ਯੂਰਪ ਵਿੱਚ ਲਾਂਚ ਕੀਤਾ ਜਾਏਗਾ। ਕੰਪਨੀ ਤੋਂ ਹਾਸਲ ਜਾਣਕਾਰੀ ਮੁਤਾਬਕ ਭਾਰਤ ਵਿੱਚ ਲਾਂਚ ਕਰਨ ਤੋਂ ਪਹਿਲਾਂ ਇਨ੍ਹਾਂ ਇਲੈਕਟ੍ਰਾਨਿਕ ਕਾਰਾਂ ਨੂੰ ਚੀਨ ਵਿੱਚ ਲਾਂਚ ਕੀਤਾ ਜਾਵੇਗਾ। ਚੀਨ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਾਨਿਕ ਕਾਰਾਂ ਦਾ ਬਾਜ਼ਾਰ ਹੈ।

  ਭਾਰਤ ਦੀ ਗੱਲ ਕਰੀਏ ਤਾਂ ਇੱਥੇ ਟਿਓਟਾ ਸਭ ਤੋਂ ਪਹਿਲੀ ਛੋਟੀ ਇਲੈਕਟ੍ਰਿਕ ਕਾਰ ਉਤਾਰ ਸਕਦੀ ਹੈ। ਇਸ ਕਾਰ ਨੂੰ ਮਾਰੂਤੀ ਸੂਜ਼ੂਕੀ ਤੇ ਟਿਓਟਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਇਲੈਕਟ੍ਰੋਨਿਕ ਕਾਰਾਂ ਤਿਆਰ ਕਰਨ ਲਈ ਹੱਥ ਮਿਲਾਇਆ ਹੈ।