ਨਵੀਂ ਦਿੱਲੀ: ਮੋਬਾਈਲ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਇੱਕ ਅਕਤੂਬਰ ਤੋਂ ਤੁਹਾਡੀਆਂ ਕਾਲ ਦਰਾਂ ਸਸਤੀਆਂ ਹੋ ਸਕਦੀਆਂ ਹਨ। ਟਰਾਈ ਨੇ ਮੰਗਲਵਾਰ ਨੂੰ ਮੋਬਾਈਲ ਇੰਟਰ ਕਨੈਕਸ਼ਨ ਕਰ (ਆਈਸੀਯੂ) ਨੂੰ 14 ਪੈਸੇ ਤੋਂ ਘਟਾ ਕੇ 6 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਹੈ। ਮੋਬਾਈਲ ਕੰਪਨੀਆਂ ਇਸ ਕਟੌਤੀ ਦਾ ਫਾਇਦਾ ਆਪਣੇ ਗਾਹਕਾਂ ਨੂੰ ਦਿੰਦੀ ਹੈ ਤਾਂ ਕਾਲ ਦਰਾਂ ਘਟਣ ਦਾ ਰਾਹ ਖੁੱਲ੍ਹ ਜਾਵੇਗਾ ਤੇ ਤੁਹਾਡਾ ਫੋਨ ਬਿੱਲ ਸਸਤਾ ਹੋ ਜਾਵੇਗਾ। ਟਰਾਈ ਦੇ ਇਸ ਕਦਮ ਦਾ ਫਾਇਦਾ ਨਵੀਂ ਕੰਪਨੀ ਰਿਲਾਇੰਸ ਜੀਓ ਨੂੰ ਮਿਲਣ ਦੀ ਉਮੀਦ ਹੈ। ਉੱਥੇ ਹੀ ਕੰਪਨੀਆਂ ਦੇ ਸੰਗਠਨ ਸੀ.ਓ.ਏ.ਆਈ. ਨੇ ਇਸ ਫੈਸਲੇ ਨੂੰ "ਅਨਰਥਕਾਰੀ" ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ। ਦੱਸਣਯੋਗ ਹੀ ਕਿ ਆਈਸੀਯੂ ਉਹ ਸ਼ੁਲਕ ਹੁੰਦਾ ਹੈ ਜੋ ਕੋਈ ਟੈਲੀਕਾਮ ਕੰਪਨੀ ਆਪਣੇ ਨੈੱਟਵਰਕ ਨਾਲ ਦੂਜੀ ਕੰਪਨੀ ਦੇ ਨੈੱਟਵਰਕ ਤੇ ਮੋਬਾਈਲ ਕਾਲ ਲਈ ਦੂਜੀ ਕੰਪਨੀ ਨੂੰ ਦਿੰਦੀ ਹੈ। ਟਰਾਈ ਨੇ ਕਿਹਾ ਹੈ ਕਿ 6 ਪੈਸੇ ਪ੍ਰਤੀ ਮਿੰਟ ਦਾ ਨਵਾਂ ਕਾਲ ਟਰਮੀਨੇਸ਼ਨ ਸ਼ੁਲਕ ਇੱਕ ਅਕਤੂਬਰ 2017 ਤੋਂ ਲਾਗੂ ਹੋਵੇਗਾ ਤੇ ਇੱਕ ਜਨਵਰੀ 2020 ਤੋਂ ਇਸ ਨੂੰ ਪੂਰੀ ਤਰਾਂ ਸਮਾਪਤ ਕਰ ਦਿੱਤਾ ਜਾਵੇਗਾ। ਟਰਾਈ ਮੁਤਾਬਕ ਉਸ ਨੇ ਇਹ ਫੈਸਲਾ ਆਪਣੇ ਭਾਈਵਾਲ ਸੰਗਠਨਾਂ ਤੋਂ ਮਿਲੀ ਰਾਏ ਦੇ ਅਧਾਰ 'ਤੇ ਕੀਤਾ ਹੈ। ਸੀ.ਓ.ਆਈ ਦੇ ਮਹਾਂ ਨਿਦੇਸ਼ਕ ਰਾਜਾਂ ਮੈਥਿਊ ਨੇ ਕਿਹਾ, "ਇਹ ਅਨਰਥਕਾਰੀ ਕਦਮ ਹੈ। ਜ਼ਿਆਦਾਤਰ ਮੈਂਬਰ ਕੰਪਨੀਆਂ ਨੇ ਸੰਕੇਤ ਦਿੱਤਾ ਹੈ ਕਿ ਆਸ ਹੈ ਕਿ ਇਸ ਮਾਮਲੇ ਵਿੱਚ ਰਾਹਤ ਲਈ ਅਦਾਲਤ ਦਾ ਰਾਹ ਅਪਣਾਉਣਗੇ। ਟਰਾਈ ਦੇ ਸਾਬਕਾ ਚੇਅਰਮੈਨ ਰਾਹੁਲ ਖੁੱਲਰ ਨੇ ਵੀ ਮੈਥਿਊ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ, 'ਜੇਕਰ ਤੁਸੀਂ ਤਰਮੀਨੇਸ਼ਨ ਸ਼ੁਲਕ ਘਟਾਓਗੇ ਤਾਂ ਮੁੱਖ ਲਾਭ ਲੈਣ ਵਾਲੀ ਕੰਪਨੀ ਜੀਓ ਹੋਵੇਗੀ, ਉੱਥੇ ਹੀ ਬਾਕੀ ਨੈੱਟਵਰਕ ਤੇ ਵਾਧੂ ਤਾਰੀਫ ਭੋਜ ਪਵੇਗਾ।" ਦੱਸ ਦੇਈਏ ਕਿ ਆਈਸੀਯੂ ਨੂੰ ਲੈ ਕੇ ਪਹਿਲਾਂ ਵੀ ਖਾਸਾ ਵਿਵਾਦ ਰਿਹਾ ਹੈ। ਇਸ ਵਿੱਚ ਕਟੌਤੀ ਦਾ ਟਰਾਈ ਦਾ ਫੈਸਲਾ ਭਾਰਤੀ ਏਅਰਟੈੱਲ ਵਰਗੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਦੇ ਰੁਖ ਦੇ ਉਲਟ ਹਨ ਜੋ ਇਸ ਵਿੱਚ ਵਾਧੇ ਦੀ ਮੰਗ ਕਰ ਰਹੀ ਸੀ। ਭਾਰਤੀ ਏਅਰਟੈੱਲ ਇਹ ਮੁੱਦੇ ਤੇ ਆਈਸੀਯੂ ਸ਼ੁਲਕ ਨੂੰ ਘੱਟ ਕਰਨ ਦੀ ਮੰਗ ਕਰਨ ਵਾਲੀ ਰਿਲਾਇੰਸ ਜੀਓ ਨਾਲ ਵਿਵਾਦ ਵਿੱਚ ਫਸੀ ਹੈ।