ਨਵੀਂ ਦਿੱਲੀ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਹਰ ਕਾਰ ਕੰਪਨੀ ਨਵੇਂ ਤੇ ਫੇਸ ਲਿਫ਼ਟ ਮਾਡਲਾਂ ਤੋਂ ਇਲਾਵਾ ਸਪੈਸ਼ਲ ਤੇ ਲਿਮਿਟੇਡ ਐਡੀਸ਼ਨ ਉਤਾਰ ਕੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਜੁੱਟ ਗਈ ਹੈ। ਇਸ ਕੜੀ ਵਿੱਚ ਮਹਿੰਦਰਾ ਨੇ ਵੀ ਟੀ.ਯੂ.ਵੀ.-300 ਵਿੱਚ ਹੁਣ ਡਯੂਲ ਟੋਨ ਕੱਲਰ ਸਕੀਮ ਦਾ ਆਪਸ਼ਨ ਦੇ ਦਿੱਤਾ ਹੈ।
ਡਯੂਲ ਟੋਨ ਕੱਲਰ ਸਕੀਮ ਦੇ ਤਹਿਤ ਸਿਲਵਰ ਤੇ ਬਲੈਕ ਕੱਲਰ ਕੰਬੀਨੇਸ਼ਨ ਮਿਲੇਗਾ। ਛੱਤ ਤੋਂ ਇਲਾਵਾ ਸਾਈਡ ਪਿੱਲਰ ਤੇ ਅੱਗੇ-ਪਿੱਛੇ ਦੇ ਬੰਪਰ ਵਿੱਚ ਵੀ ਡਿਊਲ ਟੋਨ ਕੱਲਰ ਸਕੀਮ ਵੇਖਣ ਨੂੰ ਮਿਲੇਗੀ। ਹਾਲੇ ਟੀ.ਯੂ.ਵੀ.-300 ਵਿੱਚ ਸੱਤ ਰੰਗਾਂ ਦਾ ਵਿਕਲਪ ਮਿਲਦਾ ਹੈ। ਇਨ੍ਹਾਂ ਵਿੱਚ ਵਰਵ ਬਲ਼ੂ, ਡਾਇਨਾਮਾਈਟ ਰੇਡ, ਮਾਲਟਨ ਆਰੇਂਜ, ਗਲੇਸ਼ੀਅਰ ਵਾਈਟ, ਮੈਜੇਸਟਿਕ ਸਿਲਵਰ, ਬੋਲਡ ਬਲੈਕ ਤੇ ਬਰਾਂਜ ਗਰੀਨ ਕੱਲਰ ਸ਼ਾਮਿਲ ਹੈ।
ਕੀਮਤ ਦੀ ਗੱਲ ਕਰੀਏ ਤਾਂ ਡਿਊਲ ਟੋਨ ਕੱਲਰ ਵਾਲੀ ਟੀ.ਯੂ.ਵੀ.-300 ਦਾ ਟੀ-8 ਵੈਰਿਏਂਟ ਸਟੈਂਡਰਡ ਵੈਰਿਏਂਟ ਤੋਂ ਲਗਭਗ 15000 ਰੁਪਏ ਮਹਿੰਗਾ ਪਏਗਾ। ਫ਼ਿਲਹਾਲ ਟੀ-8 ਵੈਰਿਏਂਟ ਦੀ ਦਿੱਲੀ ਵਿੱਚ ਐਕਸ-ਸ਼ੋ ਰੂਮ ਕੀਮਤ 9.15 ਲੱਖ ਰੁਪਏ ਹੈ।