Users cannot install SIM card in iPhone 14 models: ਕੈਲੀਫੋਰਨੀਆ ਦੀ ਟੈੱਕ ਕੰਪਨੀ Apple ਨੇ ਹਾਲ ਹੀ 'ਚ iPhone 14 Series ਲਾਂਚ ਕੀਤੀ ਹੈ ਅਤੇ ਇਸ 'ਚ ਕਈ ਨਵੇਂ ਬਦਲਾਅ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ 'ਚੋਂ ਇਕ ਬਦਲਾਅ ਯੂਜ਼ਰਸ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਐਪਲ ਨੇ ਨਵੀਂ ਸੀਰੀਜ਼ ਤੋਂ ਸਿਮ ਕਾਰਡ ਟ੍ਰੇ ਹਟਾ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਯੂਜ਼ਰਸ ਨੂੰ ਨਵੇਂ ਮਾਡਲਾਂ 'ਚ ਸਿਮ ਕਾਰਡ ਪਾਉਣ ਦਾ ਆਪਸ਼ਨ ਨਹੀਂ ਦਿੱਤਾ ਜਾਵੇਗਾ।
ਕੰਪਨੀ ਚਾਹੁੰਦੀ ਹੈ ਕਿ ਯੂਜ਼ਰਸ ਸਿਰਫ਼ ਈ-ਸਿਮ ਦੀ ਵਰਤੋਂ ਕਰਨ
ਲਾਂਚ ਈਵੈਂਟ ਦੌਰਾਨ ਐਪਲ ਨੇ ਕਿਹਾ ਕਿ ਉਨ੍ਹਾਂ ਦੀ ਆਈਫੋਨ 14 ਸੀਰੀਜ਼ ਪੂਰੀ ਤਰ੍ਹਾਂ ਈ-ਸਿਮ 'ਤੇ ਅਧਾਰਤ ਹੋਵੇਗੀ ਅਤੇ ਇਸ 'ਚ ਫਿਜ਼ੀਕਲ ਸਿਮ ਕਾਰਡ ਨਹੀਂ ਹੋਵੇਗਾ। ਚੰਗੀ ਗੱਲ ਇਹ ਹੈ ਕਿ ਇਹ ਬਦਲਾਅ ਹੁਣ ਤੱਕ ਸਿਰਫ਼ ਅਮਰੀਕਾ 'ਚ ਹੀ ਕੀਤਾ ਗਿਆ ਹੈ ਅਤੇ ਭਾਰਤੀ ਯੂਜਰਸ ਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਐਪਲ ਨੇ ਸਿਮ ਕਾਰਡ ਟ੍ਰੇ ਨੂੰ ਕਿਉਂ ਹਟਾਇਆ?
ਤੁਸੀਂ ਦੇਖਿਆ ਹੋਵੇਗਾ ਕਿ ਐਪਲ ਨੇ ਆਈਫੋਨ ਦੇ ਡਿਜ਼ਾਈਨ 'ਚ ਕਈ ਬਦਲਾਅ ਕੀਤੇ ਹਨ ਅਤੇ ਲਗਾਤਾਰ ਇਸ ਦੀਆਂ ਪੋਰਟਾਂ ਅਤੇ ਹੋਲਸ ਨੂੰ ਘੱਟ ਕਰ ਰਿਹਾ ਹੈ। ਉਦਾਹਰਣ ਵਜੋਂ ਪਹਿਲਾਂ 3.5mm ਆਡੀਓ ਜੈਕ ਨੂੰ ਹਟਾਇਆ ਗਿਆ ਸੀ ਅਤੇ ਫਿਰ ਟੱਚ ਆਈਡੀ ਨੂੰ ਹਟਾ ਦਿੱਤਾ ਗਿਆ ਸੀ ਅਤੇ ਫੇਸ ਆਈਡੀ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਸੀ। ਕੰਪਨੀ ਘੱਟ ਤੋਂ ਘੱਟ ਹੋਲਸ ਅਤੇ ਪੋਰਟਾਂ ਦੇ ਨਾਲ ਇੱਕ ਸਾਫ਼ ਡਿਵਾਈਸ ਬਣਾਉਣਾ ਚਾਹੁੰਦੀ ਹੈ।
ਹੁਣ ਕਾਲਿੰਗ ਅਤੇ ਹੋਰ ਜ਼ਰੂਰੀ ਕੰਮ ਕਿਵੇਂ ਹੋਣਗੇ?
ਫਿਜੀਕਲ ਸਿਮ ਕਾਰਡ ਟ੍ਰੇ ਨਾ ਮਿਲਣ ਦਾ ਮਤਲਬ ਹੈ ਕਿ ਯੂਜਰਸ ਪਲਾਸਟਿਕ ਸਿਮ ਕਾਰਡਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੂੰ ਟੈਲੀਕਾਮ ਆਪਰੇਟਰ ਤੋਂ ਈ-ਸਿਮ ਲੈਣਾ ਹੋਵੇਗਾ, ਜਿਸ ਨਾਲ ਫੋਨ 'ਚ ਕਾਰਡ ਪਾਏ ਬਗੈਰ ਕਿਸੇ ਵੀ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤਕਨੀਕ ਮੌਜੂਦਾ ਆਈਫੋਨ ਮਾਡਲਾਂ 'ਚ ਮੌਜੂਦ ਹੈ, ਪਰ ਇਨ੍ਹਾਂ 'ਚ ਫਿਜ਼ੀਕਲ ਸਿਮ ਕਾਰਡ ਵੀ ਲਗਾਇਆ ਜਾ ਸਕਦਾ ਹੈ।
ਕੀ ਭਾਰਤ 'ਚ ਵੀ ਈ-ਸਿਮ ਦਾ ਆਪਸ਼ਨ ਉਪਲੱਬਧ ਹੈ?
ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਭਾਰਤ ਵਿੱਚ ਈ-ਸਿਮ ਦਾ ਵਿਕਲਪ ਪੇਸ਼ ਕਰਦੀਆਂ ਹਨ। ਇਸ ਦੇ ਲਈ ਤੁਸੀਂ ਨਜ਼ਦੀਕੀ ਸਟੋਰ 'ਤੇ ਜਾ ਕੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਜਾਂ ਘਰ ਬੈਠੇ ਕੇਵਾਈਸੀ ਨਾਲ ਸਬੰਧਤ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਐਪਲ ਜਾਂ ਹੋਰ ਪ੍ਰੀਮੀਅਮ ਡਿਵਾਈਸ 'ਚ ਈ-ਸਿਮ ਨੂੰ ਐਕਟੀਵੇਟ ਕਰ ਸਕੋਗੇ। ਹਾਲਾਂਕਿ ਵਾਰ-ਵਾਰ ਸਿਮ ਕਾਰਡ ਬਦਲਣ ਵਾਲਿਆਂ ਲਈ ਇਹ ਤਕਨੀਕ ਕਿਸੇ ਸਮੱਸਿਆ ਤੋਂ ਘੱਟ ਨਹੀਂ ਹੈ।