ਵੋਡਾਫੋਨ ਦਾ ਇੱਕ ਹੋਰ ਵੱਡਾ ਤੋਹਫਾ
ਏਬੀਪੀ ਸਾਂਝਾ | 05 Oct 2016 01:55 PM (IST)
ਨਵੀਂ ਦਿੱਲੀ: ਜੀਓ ਨੂੰ ਟੱਕਰ ਦੇਣ ਲਈ ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਇੰਫ੍ਰਾਸਟ੍ਰਕਚਰ GMR ਨਾਲ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਦੇਸ਼ ਦਾ ਸਭ ਤੋਂ ਵੱਡਾ ਵਾਈ-ਫਾਈ ਹਾਟ-ਸਪਾਟ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ। ਵੋਡਾਫੋਨ ਦੀ ਇਹ ਸੇਵਾ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੇ ਦੋਹਾਂ ਟਰਮੀਨਲਾਂ 'ਤੇ ਉਪਲਬਧ ਹੋਵੇਗੀ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਇਸ ਸੇਵਾ ਦਾ 3 ਮਹੀਨੇ ਸਫਲ ਟ੍ਰਾਇਲ ਕੀਤਾ ਗਿਆ ਹੈ। ਵੋਡਾਫੋਨ ਦੇ ਪੋਸਟਪੇਡ ਤੇ ਪ੍ਰੀਪੇਡ ਉਪਭੋਗਤਾ ਇਸ ਵਾਈ-ਫਾਈ ਸੇਵਾ ਦਾ ਲਾਭ ਚੁੱਕ ਸਕਦੇ ਹਨ ਪਰ ਇਸ ਸੇਵਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਕੋਲ 1GB ਜਾਂ ਇਸ ਤੋਂ ਵੱਧ ਦਾ ਡਾਟਾ ਪੈਕ ਪਹਿਲਾਂ ਤੋਂ ਹੀ ਹੋਵੇਗਾ। ਇਸ ਤੋਂ ਪਹਿਲਾਂ ਵੋਡਾਫੋਨ ਨੇ ਆਪਣੇ ਗਾਹਕਾਂ ਲਈ ਇਸ ਸਾਲ 31 ਦਸੰਬਰ ਤੱਕ ਆਪਣੇ ਸਾਰੇ ਯੂਜਰਜ਼ ਲਈ ਵੋਡਾਫੋਨ ਪਲੇਏ ਐਫ ਦੇ ਫ੍ਰੀ ਸਬਸਕ੍ਰਿਪਸ਼ਨ ਦਾ ਐਲਾਨ ਕੀਤਾ ਹੈ। ਇਸ ਐਪ 'ਤੇ ਕਈ ਭਾਸ਼ਾਵਾਂ ਵਿੱਚ 14,000 ਰੁਪਏ ਤੋਂ ਵੱਧ ਫਿਲਮਾਂ ਉਪਲਬਧ ਹਨ। ਵੋਡਾਫੋਨ ਪਲੇਅ ਇੱਕ ਅਨੋਖਾ ਐਪ ਹੈ, ਜੋ ਵੀਡੀਓ, ਫਿਲਮਾਂ, ਟੈਲੀਵੀਜ਼ਨ ਸ਼ੋਅ ਤੇ ਸੰਗੀਤ ਪੇਸ਼ ਕਰਦਾ ਹੈ। 180 ਤੋਂ ਵੱਧ ਲਾਈਵ ਟੀ.ਵੀ. ਚੈਨਲਾਂ ਦੇ ਨਾਲ ਇਸ ਵਿੱਚ ਫਿਲਮਾਂ ਤੇ ਮਨੋਰੰਜਨ ਚੈਨਲ- ਸੋਨੀ, ਕਲਰਜ਼, ਜੀ, ਬੀ4ਯੂ, ਜੀ ਸਿਨੇਮਾ, ਐਮ ਟੀ.ਵੀ. ਸਮੇਤ ਕੀ ਹੋਰ ਚੈਨਲਾਂ ਦੀ ਸਾਂਝੇਦਾਰੀ ਸ਼ਾਮਲ ਹੈ।