ਨਵੀਂ ਦਿੱਲੀ: ਵੋਡਾਫੋਨ ਇਸ ਛੁੱਟੀਆਂ ਦੇ ਮੌਸਮ ਵਿੱਚ ਆਪਣੇ ਪ੍ਰੀਪੇਡ ਗਾਹਕਾਂ ਲਈ ਲੈ ਕੇ ਆਇਆ ਹੈ ਨਵਾਂ ਡੈਟਾ ਪਲਾਨ। ਪੁਰਾਣੇ ਗਾਹਕਾਂ ਨੂੰ ਇਹ ਪਲਾਨ ਸਿਰਫ 198 ਰੁਪਏ ਵਿੱਚ ਮੁਹਈਆ ਹੋਵੇਗਾ ਜਦਕਿ ਇਹ ਹੀ ਪਲਾਨ ਨਵੇਂ ਗਾਹਕਾਂ ਨੂੰ 229 ਰੁਪਏ ਵਿੱਚ ਮਿਲੇਗਾ। ਇਹ ਵੋਡਾਫੋਨ ਦਾ ਸਭ ਤੋਂ ਸਸਤਾ ਤੇ ਨਵਾਂ ਪਲਾਨ ਹੈ ਜੋ ਅਨਲਿਮਟਿਡ ਪਲਾਨ ਦੇ ਮਾਮਲੇ ਵਿੱਚ ਜੀਓ ਨੂੰ ਟੱਕਰ ਦੇ ਸਕਦਾ ਹੈ।
ਬਾਜ਼ਾਰ ਵਿੱਚ ਜੀਓ ਤੇ ਏਅਰਟੈੱਲ ਦੀ ਵਧਦੀ ਧਮਕ ਵਿਚਾਲੇ ਵੋਡਾਫੋਨ ਨੇ ਇਸ ਪਲਾਨ ਨੂੰ ਲਾਂਚ ਕੀਤਾ ਹੈ ਤੇ ਉਸ ਨੂੰ ਉਮੀਦ ਹੈ ਕਿ ਗਾਹਕਾਂ ਨੂੰ ਇਸ ਨਾਲ ਫਾਇਦਾ ਮਿਲੇਗਾ। 198 ਰੁਪਏ ਦੇ ਇਸ ਪਲਾਨ ਵਿੱਚ ਇੱਕ ਜੀਬੀ ਡੇਟਾ ਪ੍ਰਤੀ ਦਿਨ, ਅਨਲਿਮਟਿਡ ਲੋਕਲ ਕਾਲ ਤੇ ਐਸਟੀਡੀ ਕਾਲ ਦੀ ਸੇਵਾ ਮੁਫ਼ਤ ਹੋਵੇਗੀ।
ਜੋ ਗਾਹਕ ਇਸ ਪਲਾਨ ਨੂੰ ਖਰੀਦਣਗੇ, ਉਨ੍ਹਾਂ ਲਈ ਭਾਰਤ ਵਿੱਚ ਰੋਮਿੰਗ ਇੰਨਕਮਿੰਗ ਫਰੀ ਹੋਵੇਗੀ। ਇਸ ਦੇ ਨਾਲ ਹੀ ਰੋਜ਼ਾਨਾ ਫਰੀ 100 SMS ਵੀ ਮਿਲਣਗੇ। ਨਵੇਂ ਗਾਹਕਾਂ ਦੇ ਲਈ ਸੇਵਾ 229 ਰੁਪਏ ਵਿੱਚ ਹੋਵੇਗੀ। ਇਹ ਪਲਾਨ 28 ਦਿਨ ਦੇ ਲਈ ਵੈਲਿਡ ਹੋਵੇਗਾ।
ਇਸ ਨਵੇਂ ਅਨਲਿਮਟਿਡ ਦੇ ਲਾਂਚ ਮੌਕੇ ਵੋਡਾਫੋਨ ਅਧਿਕਾਰੀ ਅਵਨਿਸ਼ ਖੋਸਲਾ ਨੇ ਦੱਸਿਆ,"ਵੋਡਾਫੋਨ ਹਮੇਸ਼ਾਂ ਆਪਣੇ ਗਾਹਕਾਂ ਨੂੰ ਸਹੀ ਮੁੱਲ ਵਧੀਆ ਸੁਵਿਧਾਵਾਂ ਦੇਣ ਵਿੱਚ ਵਿਸ਼ਵਾਸ਼ ਰੱਖਦਾ ਹੈ। ਅਸੀਂ ਨਵੇਂ ਪਲਾਨ ਦੇ ਲਾਂਚ ਮੌਕੇ ਬਹੁਤ ਖੁਸ਼ ਹਾਂ। ਅਸੀਂ ਆਪਣੇ ਗਾਹਕਾਂ ਨੂੰ ਵਾਇਸ ਕਾਲ ਨਾਲ ਡਾਟਾ ਪਲਾਨ ਵੀ ਸਹੀ ਮੁੱਲ ਤੇ ਦੇਣ ਦੇ ਸਮਰੱਥ ਹਾਂ। ਇਸ ਪਲਾਨ ਵਿੱਚ ਇੱਕ ਜੀਬੀ ਡਾਟਾ ਤੇ ਅਨਲਿਮਟਿਡ ਕਾਲ ਮਿਲੇਗੀ ਨਾਲ ਹੀ ਗਾਹਕਾਂ ਦੇ ਹਿੱਤਾਂ ਦਾ ਧਿਆਨ ਵੀ ਰੱਖਿਆ ਜਾਵੇਗਾ।"