ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਆਪਣੇ ਡਾਟਾ ਪਲਾਨ ਰਾਹੀਂ ਡਾਟਾ ਜੰਗ ਵਿੱਚ ਫਿਰ ਤੇਜ਼ੀ ਲਿਆਉਣ ਜਾ ਰਿਹਾ ਹੈ। ਵੋਡਾਫੋਨ, ਏਅਰਟੈਲ ਤੇ ਜੀਓ ਤੋਂ ਟੱਕਰ ਲੈਣ ਤੋਂ ਬਾਅਦ ਵੋਡਾਫੋਨ ਜਲਦ ਆਪਣੇ ਗਾਹਕਾਂ ਨੂੰ ਤੋਹਫਾ ਦੇਣ ਜਾ ਰਿਹਾ ਹੈ। ਵੋਡਾਫੋਨ ਵੱਲੋਂ 799 ਤੇ 549 ਰੁਪਏ ਰੁਪਏ ਦੇ ਨਵੇਂ ਪਲਾਨ ਪੇਸ਼ ਕੀਤੇ ਜਾ ਸਕਦੇ ਹਨ। ਇੱਕ ਰਿਪੋਰਟ ਮੁਤਾਬਕ ਵੋਡਾਫੋਨ 799 ਰੁਪਏ ਦਾ ਪਲਾਨ ਲਿਆਵੇਗਾ। ਇਸ ਵਿੱਚ ਗਾਹਕਾਂ ਨੂੰ ਹਰ ਦਿਨ 4.5 ਜੀਬੀ ਡਾਟਾ ਇਸਤੇਮਾਲ ਕਰਨ ਲਈ ਦਿੱਤਾ ਜਾਵੇਗਾ। ਇਸ ਦਾ ਮਤਲਬ ਇਹ ਹੋਇਆ ਕਿ 28 ਦਿਨ ਦੀ ਵੈਲੇਡਿਟੀ ਵਾਲੇ ਇਸ ਰਿਚਾਰਜ ਪਲਾਨ ਵਿੱਚ ਵੋਡਾਫੋਨ ਇਸਤੇਮਾਲ ਕਰਨ ਵਾਲਿਆਂ ਨੂੰ 126 ਜੀਬੀ ਡਾਟਾ ਮਿਲੇਗਾ। ਵੋਡਾਫੋਨ ਇਸ ਪਲਾਨ ਵਿੱਚ ਅਣਲਿਮਿਟਿਡ ਕਾਲਿੰਗ ਵੀ ਆਪਣੇ ਗਾਹਕਾਂ ਨੂੰ ਦੇਵੇਗਾ। ਇਸ ਦੇ ਨਾਲ ਹੀ ਰੋਜ਼ਾਨਾ 100 ਮੈਸੇਜ ਫਰੀ ਮਿਲਣਗੇ। ਵੋਡਾਫੋਨ ਦਾ ਇਹ ਪਲਾਨ ਰਿਲਾਇੰਸ ਜੀਓ ਦੇ 799 ਰੁਪਏ ਦੇ ਪਲਾਨ ਨੂੰ ਚੁਣੌਤੀ ਦੇਵੇਗੀ। ਜੀਓ ਦੇ 799 ਰੁਪਏ ਦੇ ਰੀਚਾਰਜ ਪਲਾਨ ਦੀ ਵੈਲੇਡਿਟੀ ਵੀ 28 ਦਿਨ ਹੈ ਤੇ ਰੋਜ਼ਾਨਾ 5 ਜੀਬੀ ਡਾਟਾ ਮਿਲਦਾ ਹੈ। 549 ਰੁਪਏ ਦੇ ਡਾਟਾ ਪਲਾਨ ਵਿੱਚ ਗਾਹਕਾਂ ਨੂੰ ਰੋਜ਼ਾਨਾ 3.5 ਜੀਬੀ ਡਾਟਾ ਮਿਲੇਗਾ। ਇਸ ਪਲਾਨ ਦੀ ਵੈਲੇਡਿਟੀ ਵੀ 28 ਦਿਨ ਹੋਵੇਗੀ। ਇਸ ਦੇ ਨਾਲ ਹੀ ਇਸ ਪਲਾਨ ਵਿੱਚ ਵੀ ਅਣਲਿਮਿਟਿਡ ਕਾਲਿੰਗ ਤੇ ਰੋਜ਼ਾਨਾ 100 ਮੈਸੇਜ ਭੇਜਣ ਦਾ ਆਫਰ ਮਿਲੇਗਾ। ਵੋਡਾਫੋਨ ਦਾ ਇਹ ਪਲਾਨ ਜੀਓ ਦੇ 509 ਰੁਪਏ ਦੇ ਡਾਟਾ ਪਲਾਨ ਨੂੰ ਟੱਕਰ ਦੇਵੇਗਾ।