ਨਵੀਂ ਦਿੱਲੀ: ਨਵੇਂ ਸਾਲ ਨੂੰ ਲੈ ਕੇ ਇੱਕ ਵਾਰ ਫਿਰ ਕੰਪਨੀਆਂ ਦੀ ਡਾਟਾ ਦੇ ਮੁੱਲ ਨੂੰ ਲੈ ਕੇ ਜੰਗ ਸ਼ੁਰੂ ਹੋ ਗਈ ਹੈ। ਪਹਿਲਾਂ ਜੀਓ ਨੇ 199 ਰੁਪਏ ਦਾ ਸਭ ਤੋਂ ਸਸਤਾ 28 ਜੀਬੀ ਡਾਟਾ ਵਾਲਾ ਪਲਾਨ ਪੇਸ਼ ਕੀਤਾ। ਇਸ ਤੋਂ ਬਾਅਦ ਏਅਰਟੈਲ ਤੇ ਆਈਡੀਆ ਨੇ ਆਪਣੇ ਪਲਾਨ ਸਸਤੇ ਕਰ ਦਿੱਤਾ।

ਹੁਣ ਵੋਡਾਫੋਨ ਨੇ ਆਪਣਾ ਸਭ ਤੋਂ ਸਸਤਾ ਪਲਾਨ ਮਾਰਕੀਟ ਵਿੱਚ ਲਿਆ ਹੈ। ਇਹ 28 ਜੀਬੀ ਡਾਟਾ ਤੇ ਅਸੀਮਤ ਕਾਲਿੰਗ ਵਾਲਾ ਪਲਾਨ। ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਪ੍ਰੀਪੇਡ ਗਾਹਕਾਂ ਵਾਸਤੇ ਹੀ ਹੈ। ਇਸ ਪਲਾਨ ਦੀ ਕੀਮਤ 198 ਰੁਪਏ ਹੈ। ਇਸ ਤਹਿਤ 28 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਤੇ ਅਸੀਮਤ ਕਾਲਿੰਗ ਮਿਲੇਗੀ।

ਇਸ ਪਲਾਨ ਤਹਿਤ ਰੋਮਿੰਗ ਵਿੱਚ ਵੀ ਕੋਈ ਪੈਸਾ ਨਹੀਂ ਲੱਗੇਗਾ। ਇਸ ਤੋਂ ਇਲਾਵਾ 100 ਮੈਸੇਜ ਵੀ ਭੇਜੇ ਜਾ ਸਕਦੇ ਹਨ। ਨਵੇਂ ਗਾਹਕਾਂ ਲਈ ਇਸ ਪਲਾਨ ਦੀ ਕੀਮਤ 299 ਰੁਪਏ ਹੈ। ਉਨ੍ਹਾਂ ਨੂੰ ਵੀ 28 ਜੀਬੀ ਡਾਟਾ ਤੇ ਸਾਰੇ ਨੈੱਟਵਰਕ 'ਤੇ ਅਣਲਿਮਟਿਡ ਕਾਲਿੰਗ ਮਿਲੇਗੀ। ਇਸ ਪਲਾਨ ਵਿੱਚ ਵੀ ਰੋਮਿੰਗ ਦੌਰਾਨ ਕੋਈ ਪੈਸਾ ਨਹੀਂ ਲੱਗੇਗਾ ਤੇ ਰੋਜ਼ਾਨਾ 100 ਮੈਸੇਜ ਵੀ ਮਿਲਣਗੇ।