ਨਵੀਂ ਦਿੱਲੀ: ਸਾਲ 2018 ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨਵੇਂ ਸਾਲ ਦੇ ਨਾਲ ਹੀ ਟੈਲੀਕਾਮ ਗਾਹਕਾਂ ਨੂੰ ਇੱਕ ਮੈਸੇਜ ਆਉਣ ਲੱਗਿਆ ਹੈ। ਇਸ ਮੈਸੇਜ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਨੰਬਰ 'ਤੇ 7 ਜਨਵਰੀ ਤੋਂ ਵੌਇਸ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਮੈਸੇਜ ਵਿੱਚ ਉਨ੍ਹਾਂ ਨੂੰ ਨੰਬਰ ਪੋਰਟ ਕਰਨ ਲਈ ਕਿਹਾ ਜਾ ਰਿਹਾ ਹੈ।
[embed]https://twitter.com/codelust/status/949225817455738885[/embed]
ਗਾਹਕਾਂ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਕੰਪਨੀਆਂ ਨੂੰ ਭੇਜੀ ਹੈ। ਇਸ ਦੇ ਜੁਆਬ ਵਿੱਚ ਵੋਡਾਫੋਨ, ਰਿਲਾਇੰਸ ਜੀਓ ਵਰਗੀਆਂ ਕੰਪਨੀਆਂ ਨੇ ਇਸ ਮੈਸੇਜ ਨੂੰ ਫ਼ਰਜ਼ੀ ਦੱਸਿਆ ਹੈ। ਟਵਿੱਟਰ 'ਤੇ ਕਈ ਲੋਕਾਂ ਨੇ ਕੰਪਨੀ ਨੂੰ ਅਜਿਹੇ ਸਵਾਲ ਕੀਤੇ ਸਨ।
[embed]https://twitter.com/VodafoneIN/status/949271858502946816[/embed]
ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਮਿਲਿਆ ਹੈ ਤਾਂ ਇਸ 'ਤੇ ਯਕੀਨ ਨਾ ਕਰੋ। ਇਹ ਸਪੈਮ ਮੈਸੇਜ ਹੈ। ਟੈਲੀਕਾਮ ਸਬਸਕ੍ਰਾਇਬਰ ਲਈ ਸਿਰਫ਼ 31 ਦਸੰਬਰ ਤੱਕ ਤੁਹਾਨੂੰ ਆਪਣਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਜੋੜਨਾ ਹੋਵੇਗਾ। ਇਸ ਤੋਂ ਇਲਾਵਾ ਕੋਈ ਮੈਸੇਜ ਆਉਣ 'ਤੇ ਕੰਪਨੀ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
[embed]https://twitter.com/idea_cares/status/949231249624793088[/embed]