ਨਵੀਂ ਦਿੱਲੀ: ਰੈੱਡਮੀ 9 ਪ੍ਰਾਈਮ ਭਾਰਤ ਵਿੱਚ ਬਜਟ ਰੇਂਜ ਹਿੱਸੇ ਤਹਿਤ ਲਾਂਚ ਕੀਤਾ ਗਿਆ ਹੈ ਤੇ ਇਸ ਦੇ 4GB + 64GB ਸਟੋਰੇਜ ਮਾਡਲ ਦੀ ਕੀਮਤ 9,999 ਰੁਪਏ ਹੈ। ਜਦੋਂਕਿ 6GB + 128GB ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਇਸ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ਇਸ ਨੂੰ 6 ਅਗਸਤ ਤੋਂ ਸੈਲ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ।
ਕੰਪਨੀ ਦੀ ਅਧਿਕਾਰਤ ਵੈਬਸਾਈਟ ਤੋਂ ਇਲਾਵਾ ਯੂਜ਼ਰਸ ਇਸ ਨੂੰ ਈ-ਕਾਮਰਸ ਵੈਬਸਾਈਟ ਐਮਜ਼ੋਨ ਇੰਡੀਆ ਤੋਂ ਵੀ ਖਰੀਦ ਸਕਦੇ ਹਨ। ਇਹ Mi Home stores ਤੇ Mi Studios 'ਤੇ ਵੀ ਵਿਕਰੀ ਲਈ ਉਪਲਬਧ ਹੋਵੇਗਾ। ਦੱਸ ਦੇਈਏ ਕਿ Amazon Prime Day ਵਿੱਚ ਤੁਸੀਂ ਇਸ ਨੂੰ 6 ਤੋਂ 12 ਅਗਸਤ ਤਕ ਖਰੀਦ ਸਕਦੇ ਹੋ।
ਐਂਡਰਾਇਡ 10 ਓਐਸ ਦੇ ਨਾਲ MIUI 11 'ਤੇ ਪੇਸ਼ ਕੀਤੇ ਗਏ Redmi 9 Prime ਵਿੱਚ 6.53 ਇੰਚ ਦੀ ਫੁੱਲ ਐਚਡੀ+ ਆਈਪੀਐਸ ਡਿਸਪਲੇਅ ਹੈ ਜਿਸ ਦੀ ਸੁਰੱਖਿਆ ਲਈ ਕੋਰਨਿੰਗ ਗੋਰੀਲਾ ਗਲਾਸ 3 ਨਾਲ ਕੋਟ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ MediaTek Helio G80 ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ ਤੇ ਇਸ 'ਚ ਦਿੱਤੀ ਗਈ ਸਟੋਰੇਜ਼ ਨੂੰ ਯੂਜ਼ਰ ਆਪਣੀ ਸਹੂਲਤ ਮੁਤਾਬਕ ਮਾਈਕਰੋ ਐਸਡੀ ਕਾਰਡ ਦੀ ਵਰਤੋਂ ਕਰਦਿਆਂ 512 ਜੀਬੀ ਤਕ ਵਧਾ ਸਕਦੇ ਹਨ।
Redmi 9 Prime 'ਚ ਫੋਟੋਗ੍ਰਾਫੀ ਲਈ ਕੁਲ ਪੰਜ ਕੈਮਰੇ ਹਨ। ਇਸ ਵਿੱਚ ਕਵਾਡ ਰੀਅਰ ਕੈਮਰਾ ਤੇ ਸਿੰਗਲ ਫਰੰਟ ਕੈਮਰਾ ਹੈ। ਫੋਨ 'ਚ 13MP ਪ੍ਰਾਇਮਰੀ ਸੈਂਸਰ, 8MP ਅਲਟਰਾ ਵਾਈਡ ਐਂਗਲ ਲੈਂਜ਼, 5MP ਮੈਕਰੋ ਸ਼ੂਟਰ ਅਤੇ 2MP ਡੇਬਥ ਸੈਂਸਰ ਮਿਲੇਗਾ। ਜਦੋਂਕਿ 8MP ਦਾ ਫਰੰਟ ਕੈਮਰਾ ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ 18W ਫਾਸਟ ਚਾਰਜਿੰਗ ਸਪੋਰਟ 5,020mAh ਦੀ ਬੈਟਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੁੱਕੀਆਂ ਉਡੀਕਾਂ: Redmi ਨੇ ਲਾਂਚ ਕੀਤਾ 5 ਕੈਮਰਿਆਂ ਵਾਲਾ ਸ਼ਾਨਦਾਰ ਫੋਨ, ਕੀਮਤ ਸਿਰਫ 9999
ਏਬੀਪੀ ਸਾਂਝਾ
Updated at:
04 Aug 2020 03:31 PM (IST)
ਲੰਬੇ ਇੰਤਜ਼ਾਰ ਤੋਂ ਬਾਅਦ, ਅੱਜ ਰੈਡਮੀ ਨੇ ਆਖਰਕਾਰ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟਫੋਨ Redmi 9 Prime ਲਾਂਚ ਕਰ ਦਿੱਤਾ ਹੈ। ਇਸ ਵਿੱਚ ਇੱਕ ਖਾਸ ਫੀਚਰ ਦੇ ਤੌਰ 'ਤੇ ਵਾਟਰਡ੍ਰੌਪ ਨੌਚ ਸਟਾਈਲ ਡਿਸਪਲੇਅ ਦੇ ਨਾਲ ਪੰਜ ਕੈਮਰੇ ਹੋਣਗੇ। MediaTek Helio G80 ਚਿੱਪਸੈੱਟ 'ਤੇ ਪੇਸ਼ ਕੀਤਾ ਗਿਆ ਇਹ ਸਮਾਰਟਫੋਨ ਡਿਜ਼ਾਈਨ ਦੇ ਲਿਹਾਜ਼ ਨਾਲ ਕਾਫ਼ੀ ਆਕਰਸ਼ਕ ਹੈ।
- - - - - - - - - Advertisement - - - - - - - - -