ਨਵੀਂ ਦਿੱਲੀ: ਵ੍ਹੱਟਸਐਪ ਗੋਲਡ ਅਤੇ ਵ੍ਹੱਟਸਐਪ ਪਲਸ ਬਾਰੇ ‘ਚ ਤੁਹਾਨੂੰ ਸਭ ਨੂੰ ਪਤਾ ਹੀ ਹੇ। ਜੇਕਰ ਨਹੀ ਹੈ ਤਾਂ ਦੱਸ ਦਈਏ ਤਾਂ ਇਨ੍ਹਾਂ ਦੋਨਾਂ ਐਪਸ ਨੂੰ ਪਿਛਲੇ ਕੁਝ ਦਿਨਾਂ ‘ਚ ਕਈ ਲੋਕਾਂ ਨੇ ਡਾਉਨਲੋਡ ਕੀਤਾ ਹੈ। ਬੈਨ ਹੋਣ ਤੋਂ ਬਾਅਦ ਇੱਕ ਵਾਰ ਫੇਰ ਇਹ ਐਪਸ ਵਾਪਸ ਆ ਚੁੱਕੇ ਹਨ। ਵ੍ਹੱਟਸਐਪ ਅੱਜ ਦੇ ਸਮੇਂ ‘ਚ ਸਭ ਤੋਂ ਵੱਡੀ ਮੈਸੇਜਿੰਗ ਐਪ ਹੈ ਜਿਸ ਨੂੰ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ।


ਗੂਗਲ ਦੇ ਪਲੇ ਅਸਟੋਰ ‘ਤੇ ਪਹਿਲਾਂ ਹੀ ਵ੍ਹੱਟਸਐਪ ਦੇ ਕਈ ਫੈਕ ਐਪਸ ਮੌਜੂਦ ਹਨ। ਜਿਨ੍ਹਾਂ ‘ਚ ਵ੍ਹੱਟਸਐਪ ਪਲਸ ਅਤੇ ਗੋਲਡ ਵੀ ਸ਼ਾਮਲ ਹਨ। ਜੇਕਰ ਇਨ੍ਹਾਂ ਐਪਸ ਨੂੰ ਤੁਸੀ ਆਪਣੇ ਫੋਨ ‘ਚ ਡਾਉਨਲੋਡ ਕਰਦੇ ਹੋ ਤਾਂ ਤੁਹਾਡੇ ਫੋਨ ‘ਚ ਵੱਡੀ ਤਾਦਾਦ ‘ਚ ਵਾਈਰਸ ਪਹੁੰਚਾ ਸਕਦਾ ਹੈ। ਜਿਸ ਤੋਂ ਬਾਅਦ ਫੋਨ ਹੈਂਗ ਹੋਣਾ ਅਤੇ ਕੰਮ ਬੰਦ ਕਰ ਸਕਦੇ ਹਨ। ਇਸ ਦਾ ਅਸਰ ਤੁਹਾਡੇ ਪਰਸਨਲ ਡੇਟਾ ‘ਤੇ ਵੀ ਪੈਂਦਾ ਹੈ।



ਕਈ ਵ੍ਹੱਟਸਐਪ ਯੂਜ਼ਰਸ ਨੂੰ ਮੈਸੇਜ ਆਉਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਟਵਿਟਰ ‘ਤੇ ਲਿਖਿਆ ਕਿ ਇਸ ਸਕੈਮ ਦਾ ਨਾਂਅ Martinelli  ਹੈ। ਇਹ ਇੱਕ ਵਾਈਰਸ ਲਿੰਕ ਦੀ ਤਰ੍ਹਾ ਹੈ। ਯਾਨੀ ਦੀ ਜੇਕਰ ਤੁਸੀਂ ਵ੍ਹੱਟਸਐਪ ਨਾਲ ਜੁੜੀ ਕੋਈ ਵੀ ਵੀਡੀਓ ਆਪਣੇ ਫੋਨ ‘ਚ ਡਾਉਨਲੋਡ ਕਰਦੀ ਹੈ ਤਾਂ ਤੇਹਾਡੇ ਫੋਨ ‘ਚ ਵਾਈਰਲ ਆਉਣ ਦੀ ਸਭ ਤੋਂ ਜ਼ਿਆਦਾ ਖ਼ਤਰਾ ਹੁੰਦੇ ਹੈ।

ਵ੍ਹੱਟਸਐਪ ਇਸ ਵਾਈਰਸ ਨੂੰ ਲੈ ਕੇ ਪਹਿਲਾ ਹੀ ਇੱਕ ਬਿਆਨ ਜਾਰੀ ਕਰ ਚੁੱਕੀ ਹੈ ਜਿੱਥੇ ਇਹ ਕਿਹਾ ਜਾ ਚੁੱਕਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਐਪ ਨਹੀਂ ਅਤੇ ਲੋਕ ਅਜਿਹੇ ਐਪਸ ਤੋਂ ਦੂਰ ਰਹਿਣ। ਇਸ ਫੈਕ ਐਪ ਹੈ ਅਤੇ ਇਸ ਨੂੰ ਫੋਨ ‘ਚ ਡਾਉਨਲੋਡ ਕਰਨ ਨਾਲ ਫੋਨ ਨੂੰ ਖ਼ਤਰਾ ਹੋ ਸਕਦਾ ਹੈ।