ਨਵੀਂ ਦਿੱਲੀ: ਚੈਟਿੰਗ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਵ੍ਹੱਟਸਐਪ ਨਵਾਂ ਫੀਚਰ ਲਿਆ ਰਿਹਾ ਹੈ, ਜਿਸ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਭੇਜਿਆ ਗਿਆ ਪਹਿਲਾਂ ਹੀ ਕਿਸੇ ਨੂੰ ਭੇਜਿਆ ਗਿਆ ਹੈ। ਜੀ ਹਾਂ, ਵ੍ਹੱਟਸਐਪ ਹੁਣ ਅਜਿਹੇ ਫਾਰਵਰਡਿਡ ਸੰਦੇਸ਼ ਨੂੰ ਮੌਲਿਕ ਸੰਦੇਸ਼ਾਂ ਨਾਲੋਂ ਵੱਖਰਾ ਕਰੇਗਾ।

 

ਇਹ ਫੀਚਰ ਨਵੇਂ ਬੀਟਾ ਵਰਸ਼ਨ 2.18.179 ਵਿੱਚ ਉਤਾਰਿਆ ਗਿਆ ਹੈ। ਕਿਸੇ ਹੋਰ ਨੂੰ ਭੇਜੇ ਜਾਂ ਪ੍ਰਾਪਤ ਕੀਤੇ ਸੰਦੇਸ਼ ਉਤੇ ਹੁਣ 'ਫਾਰਵਰਡਿਡ' ਦਾ ਟੈਗ ਲਿਖਿਆ ਹੋਇਆ ਆਵੇਗਾ।



ਇਸ ਤਰ੍ਹਾਂ ਹੁਣ ਯੂਜ਼ਰ ਆਸਾਨੀ ਨਾਲ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਭੇਜਿਆ ਗਿਆ ਸੰਦੇਸ਼ ਮੌਲਿਕ ਹੈ ਜਾਂ ਕਿਸੇ ਹੋਰ ਨੂੰ ਭੇਜੇ ਜਾਂ ਪ੍ਰਾਪਤ ਕੀਤੇ ਮੈਸੇਜ ਨੂੰ ਹੀ ਅੱਗੇ ਭੇਜਿਆ ਗਿਆ ਹੈ। ਫਿਲਹਾਲ ਵ੍ਹੱਟਸਐਪ ਦੇ ਸਾਰੇ ਵਰਸ਼ਨਾਂ ਵਿੱਚ ਇਹ ਫੀਚਰ ਨਹੀਂ ਆਇਆ ਹੈ, ਸਿਰਫ ਬੀਟਾ ਵਰਸ਼ਨ ਵਿੱਚ ਇਸ ਨੂੰ ਦੇਖਿਆ ਗਿਆ ਹੈ।