ਚੰਡੀਗੜ੍ਹ:  Yahoo ਨੇ ਐਲਾਨ ਕੀਤਾ ਹੈ ਕਿ 17 ਜੁਲਾਈ ਤੋਂ ਇਸ ਦੀ ਮੈਸੇਂਜਰ ਸੇਵਾ ਬੰਦ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਨੇ ਯਾਹੂ ਦੀ ਥਾਂ Squirrel ਵਰਤਣ ਦੀ ਸਲਾਹ ਦਿੱਤੀ ਹੈ ਜਿਸ ਦੇ ਇਸ ਸਮੇਂ ਬੀਟਾ ਤੇ ਇਨਵਾਈਟ ਵਰਜਨ ਹੀ ਚੱਲ ਰਹੇ ਹਨ।

Yahoo ਵਰਤ ਰਹੇ ਯੂਜ਼ਰਜ਼ ਆਪਣੀ 6 ਮਹੀਨਿਆਂ ਦੀ ਚੈਟ ਹਿਸਟਰੀ ਡਾਊਨਲੋਡ ਕਰ ਸਕਦੇ ਹਨ। ਡਾਊਨਲੋਡ ਕਰਨ ਲਈ ਲਿੰਕ ਦਿੱਤਾ ਗਿਆ ਹੈ- ਡਾਊਨਲੋਡ ਲਿੰਕ

ਇਸ ਲਿੰਕ ਜ਼ਰੀਏ ਸਾਰੀ ਚੈਟ ਯੂਜ਼ਰ ਨੂੰ ਈਮੇਲ ਕਰ ਦਿੱਤੀ ਜਾਏਗੀ। ਚੈਟ ਤੋਂ ਇਲਾਵਾ ਵੀ ਜੇ ਤੁਸੀਂ ਆਪਣਾ ਕੋਈ ਹੋਰ ਡੇਟਾ ਸੇਵ ਕਰਨਾ ਚਾਹੁੰਦੇ ਹੋ ਤਾਂ ਉਸ ਡੇਟਾ ਦੀ ਕਾਪੀ ਡਾਊਨਲੋਡ ਕੀਤੀ ਜਾ ਸਕਦੀ ਹੈ ਕਿਉਂਕਿ 17 ਜੁਲਾਈ ਤੋਂ ਯੂਜ਼ਰਜ਼ ਮੈਸੇਂਜਰ ’ਤੇ ਲਾਗ ਇਨ ਨਹੀਂ ਕਰ ਸਕਣਗੇ।