ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟੱਸਐਪ ਅਜਿਹਾ ਐਪ ਹੈ ਜੋ ਅੱਜਕੱਲ੍ਹ ਤਕਰੀਬਨ ਸਾਰੇ ਸਮਾਰਟਫੋਨ 'ਚ ਹੁੰਦਾ ਹੈ ਪਰ ਇਸ ਦੀ ਵੱਡੀ ਗੜਬੜੀ ਸਾਹਮਣੇ ਆਈ ਹੈ।
ਰੌਬਰਟ ਥੇਟੌਨ ਨਾਂ ਦੇ ਸਾਫਟਵੇਅਰ ਇੰਜਨੀਅਰ ਨੇ ਆਪਣੇ ਬਲੌਗ 'ਤੇ ਦੱਸਿਆ ਹੈ ਕਿ ਵਟਸਐਪ ਦਾ ਪਿਕਚਰ-ਟੈਕਸਟ ਸਟੇਟਸ ਇਸ ਗੱਲ ਦਾ ਪਤਾ ਲਾਉਂਦਾ ਹੈ ਕਿ ਯੂਜ਼ਰ ਕਦੋਂ ਆਨਲਾਈਨ ਹੈ। ਇਸ ਫੀਚਰ ਨਾਲ ਯੂਜ਼ਰ ਦੇ ਆਨਲਾਈਨ ਹੋਣ ਦੇ ਟਾਈਮ ਦਾ ਪਤਾ ਲਾਇਆ ਜਾ ਸਕਦਾ ਹੈ।
ਥੇਟੌਨ ਨੇ ਆਪਣੇ ਬਲੌਗ 'ਚ ਦੱਸਿਆ ਕਿ ਜੇਕਰ ਲੈਪਟਾਪ ਜਾਂ ਕ੍ਰੋਮ ਬ੍ਰਾਈਜ਼ਰ 'ਤੇ ਵਟਸਐਪ ਵੈਬ ਦਾ ਇਸਤੇਮਾਲ ਕਰਦੇ ਹਾਂ ਤਾਂ ਬਿਲਕੁਲ ਆਸਾਨੀ ਨਾਲ ਤੁਹਾਡੀ ਐਕਟੀਵਿਟੀ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਤੁਹਾਡੀ ਪ੍ਰਾਈਵੇਸੀ ਸੈਟਿੰਗ ਬੜੀ ਜ਼ਰੂਰੀ ਹੋ ਜਾਂਦੀ ਹੈ। ਜੇਕਰ ਤੁਸੀਂ ਕਾਨਟੈਕਟ ਓਨਲੀ ਦਾ ਆਪਸ਼ਨ ਚੁਣਿਆ ਹੈ ਤਾਂ ਇਸ ਬਾਰੇ ਪਤਾ ਨਹੀਂ ਲਾਇਆ ਜਾ ਸਕਦਾ।
ਦਰਅਸਲ ਬਾਈ ਡਿਫਾਲਟ ਸੈਟਿੰਗ 'ਚ ਤੁਹਾਡਾ ਲਾਸਟ ਸੀਨ ਕੋਈ ਵੀ ਵੇਖ ਸਕਦਾ ਹੈ ਤੇ ਜ਼ਿਆਦਾਤਰ ਯੂਜ਼ਰ ਇਸ ਨੂੰ ਬਦਲਦੇ ਨਹੀਂ। ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।