ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਹਮੇਸ਼ਾਂ ਹੀ ਨਵੇਂ ਫੀਚਰ ਲੈ ਕੇ ਆਉਂਦਾ ਹੈ। ਹੁਣ ਇਹ ਜਲਦੀ ਹੀ ਆਪਣੇ ਐਂਡ੍ਰੌਇਡ ਯੂਜ਼ਰਸ ਲਈ ਨਵਾਂ ਲਾਈਟ ਸਪਲੈਸ਼ ਸਕ੍ਰੀਨ ਫੀਚਰ ਪੇਸ਼ ਕਰਨ ਜਾ ਰਿਹਾ ਹੈ, ਜਿਸ ਦਾ ਉਪਭੋਗਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਨਵੀਂ ਫੀਚਰ ਨੂੰ ਐਂਡ੍ਰੌਇਡ ਦੇ ਬੀਟਾ ਵਰਜ਼ਨ 2.19.297 'ਤੇ ਸਪੌਟ ਕੀਤਾ ਗਿਆ ਹੈ।


ਵਟਸਐਪ ਦੀਆਂ ਵਿਸ਼ੇਸ਼ਤਾਵਾਂ ਤੇ ਅਪਡੇਟਸ ਨੂੰ ਟਰੈਕ ਕਰਨ ਵਾਲੀ ਵੈਬਸਾਈਟ WABetaInfo ਅਨੁਸਾਰ, ਇਹ ਲੋਗੋ ਵ੍ਹਾਈਟ ਬੈਕਗਰਾਊਂਡ ਨਾਲ ਦਿਖਾਈ ਦੇਵੇਗਾ ਜਦੋਂ ਉਪਭੋਗਤਾ ਪਹਿਲੀ ਵਾਰ ਵਟਸਐਪ ਖੋਲ੍ਹਣਗੇ। ਬੀਟਾ ਵਰਜ਼ਨ 2.19.297 'ਤੇ ਨਵੀਂ ਅਪਡੇਟ ਵਿੱਚ ਲਾਈਟ ਸਪਲੈਸ਼ ਸਕ੍ਰੀਨ ਫੀਚਰ ਦੇ ਇਲਾਵਾ ਡਾਰਕ ਸਪਲੈਸ਼ ਸਕ੍ਰੀਨ ਫੀਚਰ ਵੀ ਆ ਸਕਦਾ ਹੈ।


ਡਾਰਕ ਸਪਲੈਸ਼ ਸਕ੍ਰੀਨ ਫੀਚਰ ਵੀ ਬਿਲਕੁਲ ਬਿਲਕੁਲ ਲਾਈਟ ਸਪਲੈਸ਼ ਸਕ੍ਰੀਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਦੋਵਾਂ ਦੀ ਬੈਕਗ੍ਰਾਉਂਡ ਵਿੱਚ ਸਿਰਫ ਰੰਗ ਦੀ ਹੀ ਫਰਕ ਹੈ। ਲਾਈਟ ਸਪਲੈਸ਼ ਸਕ੍ਰੀਨ ਵਿੱਚ ਲੋਗੋ ਵ੍ਹਾਈਟ ਜਦਕਿ ਡਾਰਕ ਵਰਸ਼ਨ ਵਿੱਚ ਇਹ ਬਲੈਕ ਦਿਖਾਈ ਦਿੰਦਾ ਹੈ।


ਇਸ ਤੋਂ ਇਲਾਵਾ, ਵੈਬਸਾਈਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੀਟਾ ਅਪਡੇਟ ਵਿੱਚ ਇੰਡੋਨੇਸ਼ੀਆ ਵਿੱਚ ਪੇਮੈਂਟ ਫੀਚਰ ਸਪੋਰਟ ਵੀ ਦਿੱਤੀ ਗਈ ਹੈ। ਫਿਲਹਾਲ ਇਹ ਸਿਰਫ ਵਾਲਿਟ ਫੀਚਰ ਨੂੰ ਸਪੋਰਟ ਕਰੇਗਾ।


ਹਾਲ ਹੀ ਵਿਚ ਵ੍ਹੱਟਸਐਪ ਨੇ ਇਕ ਬਹੁਤ ਹੀ ਯੂਨੀਕ ਵਿਸ਼ੇਸ਼ਤਾ ਲਿਆਂਦੀ ਹੈ ਜਿਸ ਵਿੱਚ ਅਗਲੇ ਬੰਦੇ ਨੂੰ ਭੇਜੇ ਗਏ ਸੁਨੇਹੇ ਆਪਣੇ ਆਪ ਗਾਇਬ ਹੋ ਜਾਣਗੇ। ਵ੍ਹੱਟਸਐਪ ਦੇ ਇਸ ਨਵੇਂ ਫੀਚਰ ਨੂੰ ਡਿਸਅਪੀਅਰੈਂਸ ਮੈਸੇਜ ਕਿਹਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਐਪ ਤੁਹਾਡੇ ਭੇਜੇ ਗਏ ਮੈਸੇਜ ਨੂੰ ਤੈਅ ਸਮੇਂ ਬਾਅਦ ਡਿਲੀਟ ਕਰ ਸਕਦੀ ਹੈ।