ਨਵੀਂ ਦਿੱਲੀ: ਵ੍ਹੱਟਸਐਪ ਇੱਕ ਅਜਿਹਾ ਮੈਸੇਜਿੰਗ ਪਲੇਟਫਾਰਮ ਹੈ ਜੋ ਹੌਲੀ-ਹੌਲੀ ਆਪਣੇ ਯੂਜ਼ਰਸ ਨੂੰ ਹਰ ਤਰ੍ਹਾਂ ਦੇ ਫੀਚਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ‘ਚ ਵ੍ਹੱਟਸਐਫ ਨੇ ਅਪਡੇਟ ‘ਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ। ਫਿਲਹਾਲ ਜਿਸ ਫੀਚਰ ਦੀ ਹੁਣ ਗੱਲ ਕਰ ਰਹੇ ਹਾਂ ਉਹ ਤੁਹਾਨੂੰ ਹੈਰਾਨ ਕਰ ਸਕਦਾ ਹੈ।
ਜੀ ਹਾਂ, ਹੁਣ ਤੁਹਾਨੂੰ ਵ੍ਹੱਟਸਐਪ ‘ਤੇ ਕਿਸੇ ਨੂੰ ਵੀ ਮੈਸੇਜ ਟਾਈਪ ਕਰ ਭੇਜਣ ਦੀ ਲੋੜ ਨਹੀ ਹੈ। ਵ੍ਹੱਟਸਐਪ ਹੁਣ ਮਾਈਕ ਫੀਚਰਸ ਦੇ ਨਾਲ ਆਇਆ ਹੈ ਜਿੱਥੇ ਹੁਣ ਸਿਰਫ ਮੈਸੇਜ ਨੂੰ ਬੋਲਕੇ ਉਸ ਨੂੰ ਟਾਈਪ ਕੀਤਾ ਜਾ ਸਕਦਾ ਹੈ।
ਇੱਕ ਵਾਰ ਮੈਸੇਜ ਨੂੰ ਮਾਈਕ ‘ਤੇ ਬੋਲਣ ਤੋਂ ਬਾਅਦ ਮੈਨੁਅਲੀ ਸੇਂਡ ਕਰਨਾ ਪਵੇਗਾ। ਇਹ ਫੀਚਰ ਅਜੇ ਐਂਡ੍ਰਾਈਡ ਅਤੇ iOS ‘ਤੇ ਉਪਲੱਬਧ ਹੈ। ਡਿਕਟੇਸ਼ਨ ਫੀਚਰ ਪਹਿਲਾ ਹੀ ਸਮਾਰਟ ਵਾਈਸ ਅਸਿਸਟੇਂਟ ਜਿਹੇ ਗੂਗਲ ਅਸਿਸਟੇਂਟ ਅਤੇ ਸਿਰੀ ‘ਚ ਮੂਜੌਦ ਹੈ। ਇਸ ਨੂੰ ਹੁਣ ਵ੍ਹੱਟਸਐਪ ‘ਚ ਵੀ ਸ਼ਾਮਲ ਕਰ ਦਿੱਤਾ ਗਿਆ ਹੈ।
ਹੁਣ ਜਾਣੋ ਇਸ ਫੀਚਰ ਨੂੰ ਇਸਤੇਮਾਲ ਕਰਨ ਦਾ ਤਰੀਕਾ:
ਸਭ ਤੋਂ ਪਹਿਲਾਂ ਆਪਣੇ ਵ੍ਹੱਟਸਐਪ ਓਪਨ ਕਰੋ ਅਤੇ ਫੇਰ ਜਿਸ ਨੂੰ ਮੈਸੇਜ ਭੇਜਣਾ ਹੈ ਉਸ ਦੀ ਚੋਣ ਕਰੋ। ਇਸ ਤੋਂ ਬਾਅਦ ਮੈਸੇਜ ਦੇ ਲਈ ਕੀਬੋਰਡ ਕਢ੍ਹੋ। ਜਿਸ ਤੋਂ ਬਾਅਦ ਯੂਜ਼ਰਸ ਨੂੰ ਟੌਪ ‘ਚ ਮਾਈਕ ਦਾ ਆਈਕਨ ਨਜ਼ਰ ਆਵੇਗਾ ਜੋ iOS ਯੂਜ਼ਰਸ ਨੂੰ ਫੋਨ ‘ਚ ਵਿੱਚ ਮਿਲੇਗਾ।
ਇਸ ਤੋਂ ਬਾਅਦ ਆਈਕਨ ਨੂੰ ਕਲਿਕ ਕਰ ਉਸ ‘ਚ ਮੈਸੇਜ ਬੋਲਣਾ ਹੋਵੇਗਾ। ਕੁਝ ਸ਼ਬਦ ਜਿਵੇਂ ਕੋਮਾ, ਅਤੇ ਹੋਰ ਐਲਫਾਬੇਟ ਮਾਈਕ ਨਹੀਂ ਪਛਾਣ ਪਾਵੇਗਾ। ਮੈਸੇਜ ਬੋਲਣ ਤੋਂ ਬਾਅਦ ਇਸ ਨੂੰ ਖੁਦ ਸੇਂਡ ਕਰਨਾ ਹੋਵੇਗਾ। ਮੈਸੇਜ ਭੇਜਣ ਤੋਂ ਪਹਿਲਾਂ ਇਸ ਨੂੰ ਐਡੀਟ ਵੀ ਕੀਤਾ ਜਾ ਸਕਦਾ ਹੈ।