ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਵਾਂਗ ਇਸ ਸਾਲ ਵੀ ਐਪਲ ਤਿੰਨ ਨਵੇਂ ਆਈਫੋਨ ਲਾਂਚ ਕਰ ਸਕਦਾ ਹੈ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ ਐਪਲ ਪਹਿਲੀ ਵਾਰ ਆਪਣੇ ਆਈਫੋਨ ਵਿੱਚ ਟ੍ਰਿਪਲ ਰੀਅਰ ਕੈਮਰੇ ਦਏਗਾ। ਹਾਲਾਂਕਿ ਇਹ ਫੀਚਰ ਸਿਰਫ ਪ੍ਰੀਮੀਅਮ ਮਾਡਲ ਵਿੱਚ ਹੀ ਹੋਏਗਾ। ਬਾਕੀ ਦੋ ਮਾਡਲਾਂ ਵਿੱਚ ਡੂਅਲ ਕੈਮਰੇ ਹੀ ਦਿੱਤੇ ਜਾਣਗੇ।
ਇਸ ਦੇ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ 2019 ਵਿੱਚ ਐਪਲ ਪਹਿਲੀ ਵਾਰ ਐਲਸੀਡੀ ਸਕ੍ਰੀਨ ਨਾਲ ਆਈਫੋਨ ਲਾਂਚ ਕਰੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਜਕਲ੍ਹ ਲੋਕਾਂ ਨੂੰ ਕੈਮਰਾ ਫੈਚਰਸ ਪਸੰਦ ਹਨ। ਹੁਣ ਲੋਕ ਕੈਮਰਾ ਕਵਾਲਟੀ ਤੇ ਫੀਚਰਸ ਦੇਸ਼ ਕੇ ਫੋਨ ਖਰੀਦਦੇ ਹਨ। ਪਰ ਕਾਮਰਾ ਫੀਚਰਸ ਦੇ ਮਾਮਲੇ ਵਿੱਚ ਆਈਫੋਨ ਹਾਲੇ ਵੀ ਬਾਕੀ ਕੰਪਨੀਆਂ ਨਾਲੋਂ ਕਾਫੀ ਪਿੱਛੇ ਹੈ।
ਸੈਮਸੰਗ ਨੇ ਪਿਛਲੇ ਸਾਲ ਚਾਰ ਰੀਅਰ ਕੈਮਰਾ ਨਾਲ ਗੈਲੇਕਸੀ A9 ਲਾਂਚ ਕੀਤਾ ਸੀ। ਉਸ ਦੇ ਨਾਲ ਹੀ ਹੁਆਵੇ ਨੇ ਵੀ ਟ੍ਰਿਪਲ ਰੀਅਰ ਕੈਮਰਾ ਫੋਨ ਮੈਟ20 ਪ੍ਰੋ ਤੇ ਪੀ20 ਲਾਂਚ ਕੀਤੇ ਸੀ। ਇਸੇ ਵਜ੍ਹਾ ਕਰਕੇ ਹੁਣ ਐਪਲ ਦਾ ਫੋਕਸ ਵੀ ਕੈਮਰੇ ਵੱਲ ਆ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਐਪਲ ਵੀ ਟ੍ਰਿਪਲ ਰੀਅਰ ਕੈਮਰੇ ਵਾਲਾ ਆਈਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।