ਚੰਡੀਗੜ੍ਹ: ਸੈਮਸੰਗ ਭਾਰਤ ਜਲਦ ਹੀ ਸਸਤੇ ਸਮਾਰਟਫੋਨ ਦੀ ਸੀਰੀਜ਼ ਲਾਂਚ ਕਰਨ ਵਾਲਾ ਹੈ। ਇਨ੍ਹਾਂ ਸਮਾਰਟਫੋਨਾਂ ਦਾ ਮਕਸਦ ਚੀਨੀ ਕੰਪਨੀ ਸ਼ਿਓਮੀ ਨੂੰ ਟੱਕਰ ਦੇਣਾ ਹੈ ਜੋ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਫੋਨ ਮਾਰਕਿਟ ਹੈ। ਟੈਕ ਰਿਸਰਚ ਕਾਊਂਟਰਪੁਆਇੰਟ ਮੁਤਾਬਕ 2018 ਵਿੱਚ 2 ਤੋਂ 3 ਤਿਮਾਹੀਆਂ ਵਿੱਚ ਸ਼ਿਓਮੀ ਨੂੰ ਦੱਖਣ ਕੋਰੀਅਨ ਕੰਪਨੀ ਤੋਂ ਸਖ਼ਤ ਟੱਕਰ ਦੇ ਨਾਲ-ਨਾਲ ਮਾਤ ਵੀ ਮਿਲੀ ਹੈ। ਸੈਮਸੰਗ ਆਪਣੀ ਵੈੱਬਸਾਈਟ ਤੇ ਅਮੇਜ਼ਨ ’ਤੇ ਐਮ ਸੀਰੀਜ਼ ਦੇ ਤਿੰਨ ਨਵੇਂ ਫੋਨ ਵੇਚੇਗਾ। ਇਸ ਤੋਂ ਕੰਪਨੀ ਨੂੰ ਕਾਫੀ ਫਾਇਦਾ ਮਿਲਣ ਦੀ ਆਸ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕੰਪਨੀ ਦੀ ਕਮਾਈ ਦੁਗਣੀ ਹੋ ਸਕਦੀ ਹੈ।
ਭਾਰਤ ਵਿੱਚ ਸੈਮਸੰਗ ਮੋਬਾਈਲ ਫੋਨ ਸੈੱਲ ਦੇ 2018 ਦੇ 12 ਮਹੀਨਿਆਂ ਵਿੱਚ 373.5 ਬਿਲੀਅਨ ਰੁਪਏ ਸੀ। ਬਿਜਨੈੱਸ ਇੰਟੈਲੀਜੈਂਸ ਪਲੇਟਫਾਰਮ ਪੇਪਰ.ਵੀਸੀ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।
ਭਾਰਤ ਵਿਚ ਬਣੇ ਫੋਨ ਦੀ ਕੀਮਤ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਹੁੰਦੀ ਹੈ। ਫੋਨ ਵਿੱਚ ਵੱਡੀ ਬੈਟਰੀ, ਤੇਜ਼ ਚਾਰਜਿੰਗ ਅਤੇ ਚੰਗੀਆਂ ਫੀਚਰਜ਼ ਸ਼ਾਮਲ ਕੀਤੀਆਂ ਜਾਂਦੀਆਂ ਹਨ। ਸੈਮਸੰਗ ਹੁਣ ਭਾਰਤੀ ਬਾਜ਼ਾਰ ਵਿੱਚ ਆਪਣਾ ਪੂਰਾ ਧਿਆਨ ਕੇਂਦਰਤ ਕਰ ਰਿਹਾ ਹੈ, ਜਿੱਥੇ ਲਗਪਗ ਇੱਕ ਬਿਲੀਅਨ ਵਾਇਰਲੈੱਸ ਸਬਸਕ੍ਰੀਬਰ ਹਨ। ਇਸ ਦੇ ਨਾਲ ਹੀ 350 ਮਿਲੀਅਨ ਉਪਭੋਗਤਾ ਅਜਿਹੇ ਵੀ ਹਨ ਜੋ ਸਮਾਰਟਫੋਨ ਦੀ ਵਰਤੋਂ ਹੀ ਨਹੀਂ ਕਰਦੇ।
ਸੈਮਸੰਗ ਇੰਡੀਆ ਬਿਜ਼ਨਸ ਭਾਰਤ ਵਿੱਚ 250,000 ਰਿਟੇਲ ਆਊਟਲੈਟਸ ਦੀ ਮਦਦ ਨਾਲ ਆਪਣੇ ਫੋਨ ਵੇਚਦਾ ਹੈ। ਇਸ ਦੇ ਨਾਲ ਹੀ 2 ਹਜ਼ਾਰ ਵਿਸ਼ੇਸ਼ ਸਟੋਰ ਵੀ ਹਨ। ਉਪਭੋਗਤਾਵਾਂ ਨੂੰ 2 ਹਜ਼ਾਰ ਸਰਵਿਸ ਸੈਂਟਰਾਂ ਦੀ ਸਹੂਲਤ ਮਿਲਦੀ ਹੈ।