ਸਾਨ ਫਰਾਂਸਿਸਕੋ- ਵਟਸਐਪ ਦੇ ਹੁਣ 1.5 ਅਰਬ ਮਹੀਨਾ ਯੂਜਰ ਹੋ ਗਏ ਹਨ, ਜੋ ਰੋਜ਼ਾਨਾ ਕਰੀਬ 60 ਅਰਬ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਫੇਸਬੁਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਾਰਕ ਜ਼ੁਕਰਬਰਗ ਨੇ ਕਿਹਾ ਕਿ ਫੇਸਬੁਕ ਦੀ ਮਲਕੀਅਤ ਵਾਲਾ ਇੰਸਟਾਗਰਾਮ ਹੁਣ ਸਭ ਤੋਂ ਜ਼ਿਆਦਾ ਸਟੋਰੀ ਸਾਂਝਾ ਕਰਨ ਵਾਲਾ ਲੋਕ ਪ੍ਰਸਿੱਧ ਪ੍ਰੋਡਕਟ ਬਣ ਗਿਆ ਹੈ ਤੇ ਵਟਰਐਪ ਦੂਜੇ ਸਥਾਨ 'ਤੇ ਹੈ।






'ਟੇਕਕਰੰਚ' ਦੀ ਰਿਪੋਰਟ ਅਨੁਸਾਰ 17.8 ਕਰੋੜ ਸਨੈਪਚੈਟ ਯੂਜਰ ਦੇ ਮੁਕਾਬਲੇ ਇੰਸਟਾਗਰਾਮ 'ਸਟੋਰੀਜ਼' ਤੇ ਵਟਸਐਪ 'ਫੀਚਰ' ਨੂੰ ਰੋਜ਼ਾਨਾ ਵਰਤੋਂ ਕਰਨ ਵਾਲੇ ਹੁਣ 30 ਕਰੋੜ ਸਰਗਰਮ ਯੂਜਰ ਹਨ। ਫੇਸਬੁਕ ਨੇ 19 ਫਰਵਰੀ 2014 ਨੂੰ 19 ਅਰਬ ਡਾਲਰ 'ਚ ਵਟਸਐਪ ਨੂੰ ਹਾਸਲ ਕੀਤਾ ਸੀ | ਜ਼ਿਕਰਯੋਗ ਹੈ ਕਿ ਭਾਰਤ ਵਿਚ ਵਟਸਐਪ ਦੇ ਫ਼ਿਲਹਾਲ 20 ਕਰੋੜ ਤੋਂ ਜ਼ਿਆਦਾ ਸਰਗਰਮ ਮਾਸਿਕ ਯੂਜਰ ਹਨ।