ਨਵੀਂ ਦਿੱਲੀ: ਦੇਸ਼ ‘ਚ ਆਮ ਚੋਣਾਂ ਤੋਂ ਪਹਿਲਾਂ ਫਰਜ਼ੀ ਖ਼ਬਰਾਂ ਨਾਲ ਨਜਿੱਠਣ ਲਈ ਵ੍ਹੱਟਸਐਪ ਨੇ ਮੰਗਲਵਾਰ ਨੂੰ ‘ਚੈੱਕਪੁਆਇੰਟ ਟਿੱਪਲਾਈਨ’ ਫੀਚਰ ਪੇਸ਼ ਕੀਤਾ ਹੈ। ਇਸ ਨਾਲ ਲੋਕ ਉਨ੍ਹਾਂ ਨੂੰ ਮਿਲਣ ਵਾਲੀ ਜਾਣਕਾਰੀ ਦੀ ਅਸਲੀਅਤ ਦੀ ਜਾਂਚ ਕਰ ਸਕਦੇ ਹਨ।


ਫੇਸਬੁੱਕ ਨੇ ਬਿਆਨ ‘ਚ ਕਿਹਾ, “ਇਸ ਸੇਵਾ ਨੂੰ ਭਾਰਤ ਦੇ ਇੱਕ ਮੀਡੀਆ ਕੌਸ਼ਲ ਸਟਾਰਟਅੱਪ ‘ਪ੍ਰੋਟੋ’ ਨੇ ਪੇਸ਼ ਕੀਤਾ ਹੈ। ਇਹ ਟਿੱਪਲਾਈਨ ਗਲਤ ਜਾਣਕਾਰੀਆਂ ਤੇ ਅਫਵਾਹਾਂ ਦਾ ਡੇਟਾਬੇਸ ਤਿਆਰ ਕਰਨ ‘ਚ ਮਦਦ ਕਰੇਗੀ। ਚੋਣਾਂ ਦੌਰਾਨ ‘ਚੈੱਕਪੁਆਇੰਟ’ ਲਈ ਮਿਲ ਰਹੀਆਂ ਜਾਣਕਾਰੀਆਂ ਦੀ ਜਾਂਚ ਕੀਤੀ ਜਾ ਸਕੇਗੀ।”

ਕੰਪਨੀ ਨੇ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਮਿਲਣ ਵਾਲੀ ਗਲਤ ਜਾਣਕਾਰੀਆਂ ਤੇ ਅਫਵਾਹਾਂ ਨੂੰ ਵ੍ਹੱਟਸਐਪ ਨੰਬਰ +91-9643-000-888 ‘ਤੇ ਚੈੱਕਪੁਆਇੰਟ ਟਿੱਪਲਾਈਨ ਨੂੰ ਭੇਜ ਸਕਦੇ ਹਨ। ਇਸ ਤੋਂ ਬਾਅਦ ਸੂਚਨਾ ਸਹੀ ਹੈ ਜਾਂ ਗਲਤ ਦੀ ਜਾਣਕਾਰੀ ਯੂਜ਼ਰ ਨੂੰ ਭੇਜੀ ਜਾਵਗੀ।

ਪ੍ਰੋਟੋ ਦਾ ਪ੍ਰਮਾਣਨ ਕੇਂਦਰ ਤਸਵੀਰ, ਵੀਡੀਓ ਤੇ ਲਿਖਿਆ ਹੋਇਆ ਸੁਨੇਹੇ ਦੀ ਪੁਸ਼ਟੀ ਕਰਨ ‘ਚ ਨਿਪੁਣ ਹੈ। ਇਹ ਅੰਗ੍ਰੇਜੀ, ਹਿੰਦੀ, ਤੇਲਗੂ ਤੇ ਮਲਿਆਲਮ ਭਾਸ਼ਾ ਦੇ ਮੈਸੇਜਸ ਦੀ ਪੁਸ਼ਟੀ ਕਰ ਸਕਦਾ ਹੈ।