ਚੰਡੀਗੜ੍ਹ: iPhone XS, iPhone XS Max ਤੇ iPhone XR ਜਲਦ ਹੀ ਭਾਰਤ ਵਿੱਚ ਲਾਂਚ ਹੋਣ ਵਾਲੇ ਹਨ। ਭਾਰਤ ਵਿੱਚ ਆਈਫੋਨ XS ਤੇ ਆਈਫੋਨ XS ਮੈਕਲ ਦੀ ਵਿਕਰੀ 28 ਸਤੰਬਰ ਤੋਂ ਹੋਏਗੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਰਤ ਵਿੱਚ ਇਹ ਫੋਨ ਇੰਨੇ ਮਹਿੰਗੇ ਕਿਉਂ ਹਨ? ਇਸ ਦਾ ਜਵਾਬ ਹੈ ਡਾਲਰ ਮੁਕਾਬਲੇ ਲਗਾਤਾਰ ਡਿੱਗ ਰਿਹਾ ਰੁਪੱਈਆ।
ਅਮਰੀਕਾ ਵਿੱਚ ਆਈਫੋਨ XS ਦੀ ਕੀਮਤ 999 ਡਾਲਰ ਹੈ। ਆਈਫੋਨ XS 64 GB ਵਾਲੇ ਵਰਸ਼ਨ ਦੀ ਕੀਮਤ 1099 ਡਾਲਰ ਤੇ ਆਈਫੋਨ XR ਦੀ ਕੀਮਤ 749 ਡਾਲਰ ਹੈ। ਹੁਣ ਜੇ ਭਾਰਤ ਵਿੱਚ ਤਿੰਨਾਂ ਦੀ ਕੀਮਤ ਦੀ ਤੁਲਨਾ ਕੀਤੀ ਜਾਏ ਤਾਂ ਭਾਰਤ ਵਿੱਚ ਆਈਫੋਨ XS ਮੈਕਸ ਦੀ ਕੀਮਤ 1,09,900 ਰੁਪਏ, ਆਈਫੋਨ XS ਦੀ 64 ਕੀਮਤ 99,900 ਰੁਪਏ ਤੇ ਆਈਫੋਨ XR ਦੀ ਕੀਮਤ 76.900 ਰੁਪਏ ਹੈ।
ਜਿਸ ਹਿਸਾਬ ਨਾਲ ਰੁਪਏ ਦੀ ਕੀਮਤ ਡਿੱਗ ਰਹੀ ਹੈ, ਉਸੇ ਦੀ ਬਦੌਲਤ ਭਾਰਤ ਵਿੱਚ ਆਈਫੋਨ ਦੀ ਕੀਮਤ ਵੀ ਜ਼ਿਆਦਾ ਹੈ। ਭਾਰਤ ਵਿੱਚ ਅਮਰੀਕੀ ਡਾਲਰ ਦੀ ਕੀਮਤ 72 ਰੁਪਏ ਹੈ ਜੋ ਹਾਲੇ ਲਗਾਤਾਰ ਡਿੱਗ ਰਿਹਾ ਹੈ ਪਰ ਐਪਲ ਭਾਰਤ ਵਿੱਚ ਆਪਣੇ ਤਿੰਨਾਂ ਫੋਨਾਂ ਦੀ ਕੀਮਤ ਇੱਕ ਡਾਲਰ ਦੇ ਮੁਕਾਬਲੇ 100 ਰੁਪਏ ਰੱਖ ਰਿਹਾ ਹੈ। ਇਸ ਹਿਸਾਬ ਨਾਲ ਭਾਰਤ ਵਿੱਚ ਆਈਫੋਨ ਦੀ ਕੀਮਤ ਮਹਿੰਗੀ ਰੱਖੀ ਗਈ ਹੈ।
ਭਾਰਤ ਵਿੱਚ ਜੇ ਆਈਫੋਨ ਖਰੀਦਣਾ ਹੈ ਤਾਂ ਜੇਬ ਕਾਫੀ ਢਿੱਲੀ ਕਰਨੀ ਪਏਗੀ ਪਰ ਇਹੀ ਫੋਨ ਜੇ ਅਮਰੀਕਾ ਵਿੱਚ ਖਰੀਦੇ ਜਾਣ, ਉਹ ਵੀ ਟੈਕਸ ਦੇ ਕੇ, ਤਾਂ ਵੀ ਇਹ ਸਾਰੇ ਫੋਨ ਭਾਰਤ ਦੇ ਮੁਕਾਬਲੇ ਸਸਤੇ ਮਿਲਣਗੇ। ਅਮਰੀਕਾ ਵਿੱਚ ਆਈਫੋਨ XR ਦੀ ਕੀਮਤ ਸਿਰਫ 54 ਹਜ਼ਾਰ, XS ਦੀ 72 ਹਜ਼ਾਰ ਤੇ XS ਮੈਕਸ ਦੀ 79,500 ਰੁਪਏ ਪਏਗੀ ਜਦਕਿ ਹਾਂਗਕਾਂਗ ਵਿੱਚ ਆਈਫੋਨ XR ਦੀ ਕੀਮਤ ਸਿਰਫ 60 ਹਜ਼ਾਰ, XS ਦੀ 79,500 ਤੇ XS ਮੈਕਸ ਦੀ 87,500 ਰੁਪਏ ਪਏਗੀ।
ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬਾਹਰੋਂ ਆਈਫੋਨ ਖਰੀਦਣ ਤੇ ਵਾਰੰਟੀ ਨਹੀਂ ਮਿਲੇਗੀ ਪਰ ਹੁਣ ਐਪਲ ਨੇ ਆਪਣੀ ਵਾਰੰਟੀ ਪਾਲਿਸ ਵਿੱਚ ਬਦਲਾਅ ਕੀਤੇ ਹਨ। ਕੰਪਨੀ ਨੇ ਹੁਣ ਆਲਮੀ ਪੱਧਰ ’ਤੇ ਵਾਰੰਟੀ ਉਪਲੱਬਧ ਕਰਵਾ ਦਿੱਤੀ ਹੈ